ਸੀਧੀ- ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਂ ਨੇ ਆਪਣੀ 4 ਦਿਨ ਦੀ ਧੀ ਦੀ ਜਾਨ ਲੈ ਲਈ। ਕੁੜੀ ਦੀ ਲਾਸ਼ ਨੀਲੇ ਡਰੰਮ 'ਚ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਹੁਣ ਕੁੜੀ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕਰਦੇ ਹੋਏ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਕੁੜੀ ਦੀ ਮੌਤ ਪਾਣੀ ਨਾਲ ਭਰੇ ਡਰੰਮ 'ਚ ਡੁਬਾਉਣ ਨਾਲ ਹੋਈ ਸੀ। ਪੋਸਟਮਾਰਟਮ ਰਿਪੋਰਟ 'ਚ ਵੀ ਮੌਤ ਦਾ ਕਾਰਨ ਪਾਣੀ 'ਚ ਡੁੱਬਣ ਨਾਲ ਦਮ ਘੁੱਟਣਾ ਦੱਸਿਆ ਗਿਆ ਹੈ।
ਜਾਣਕਾਰੀ ਅਨੁਸਾਰ 30 ਜੁਲਾਈ 2026 ਨੂੰ ਪੰਕਜ ਪਟੇਲ ਦੀ 4 ਦਿਨ ਦੀ ਨਵਜੰਮੀ ਧੀ ਦੀ ਸ਼ੱਕੀ ਮੌਤ ਦੀ ਸੂਚਨਾ ਪੁਲਸ ਨੂੰ ਮਿਲੀ। ਸੂਚਨਾ ਮਿਲਦੇ ਹੀ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਹਾਦਸੇ ਦੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਲਾਸ਼ ਦਾ ਪੰਚਨਾਮਾ ਤਿਆਰ ਕਰ ਕੇ ਸਬੂਤ ਇਕੱਠੇ ਕੀਤੇ। ਪਰਿਵਾਰ ਵਾਲਿਆਂ ਸਮੇਤ ਸੰਬੰਧਤ ਲੋਕਾਂ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਅਤੇ ਬਿਆਨ ਦਰਜ ਕੀਤੇ, ਜਿਸ 'ਚ ਇਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਜਾਂਚ ਦੌਰਾਨ ਪੁਲਸ ਅਨੁਸਾਰ ਕੁੜੀ ਦੀ ਮਾਂ ਸੋਨੂੰ ਪਟੇਲ (21) ਜਣੇਪੇ ਦੇ ਬਾਅਦ ਤੋਂ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਪਹਿਲਾਂ ਤੋਂ ਇਕ ਧੀ ਹੈ ਅਤੇ ਦੂਜੀ ਬੱਚੀ ਦੇ ਜਨਮ ਤੋਂ ਬਾਅਦ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਕਾਰਨ ਉਹ ਮਾਨਸਿਕ ਦਬਾਅ 'ਚ ਸੀ। ਇਸ ਕਾਰਨ ਉਸ ਨੇ 30 ਜੁਲਾਈ ਨੂੰ ਘਰ ਦੇ ਬਾਥਰੂਮ 'ਚ ਰੱਖੇ ਨੀਲੇ ਡਰੰਮ 'ਚ ਨਵਜੰਮੀ ਧੀ ਨੂੰ ਡੁਬੋ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਪਰਿਵਾਰ ਵਾਲਿਆਂ ਤੋਂ ਬਾਅਦ ਮਾਂ ਤੋਂ ਲੰਬੀ ਪੁੱਛ-ਗਿੱਛ ਕੀਤੀ ਅਤੇ ਪੁਲਸ ਦੀ ਸਖ਼ਤੀ ਨਾਲ ਦੋਸ਼ੀ ਮਾਂ ਟੁੱਟ ਗਈ। ਪੁਲਸ ਨੇ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਂਵੜ ਯਾਤਰਾ: DIG ਵਲੋਂ ਕੰਟਰੋਲ ਰੂਮ ਦਾ ਨਿਰੀਖਣ, ਵਾਧੂ ਕੈਮਰੇ ਲਗਾਉਣ ਦੇ ਦਿੱਤੇ ਨਿਰਦੇਸ਼
NEXT STORY