ਨਵੀਂ ਦਿੱਲੀ- ਰੂਸ-ਯੂਕ੍ਰੇਨ ਦੀ ਜੰਗ ਦਾ ਅੱਜ 17ਵਾਂ ਦਿਨ ਹੈ। ਭਾਰਤ ਸਰਕਾਰ ਵਲੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੇਂਦਰ ਸਰਕਾਰ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ‘ਆਪ੍ਰੇਸ਼ਨ ਗੰਗਾ’ ਚਲਾ ਰਹੀ ਹੈ। ਹੁਣ ਤਕ ਵੱਡੀ ਗਿਣਤੀ ’ਚ ਭਾਰਤੀਆਂ ਖ਼ਾਸ ਕਰ ਕੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਕਰਵਾਈ ਗਈ ਹੈ। ਇਸ ਮੁਹਿੰਮ ਤਹਿਤ ਯੂਕ੍ਰੇਨ ਦੇ ਸੂਮੀ ’ਚ ਫਸੇ ਭਾਰਤੀਆਂ ਨੂੰ ਵਾਪਸ ਲੈ ਕੇ ਇਕ ਜਹਾਜ਼ ਦਿੱਲੀ ਪਹੁੰਚਿਆ। ਸੂਮੀ ਤੋਂ ਵਾਪਸ ਭਾਰਤ ਪਰਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੁੱਖ ਦਾ ਸਾਹ ਲਿਆ। ਕੁਝ ਅਜਿਹੇ ਵੀ ਸਨ ਜੋ ਭਾਵੁਕ ਹੋ ਗਏ। ਇਨ੍ਹਾਂ 'ਚੋਂ ਇਕ ਹਨ ਸੰਜੇ ਪੰਡਿਤਾ। ਉਹ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਰਹਿਣ ਵਾਲੇ ਹਨ ਅਤੇ ਆਪਣੇ ਪੁੱਤਰ ਧਰੁਵ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਨ੍ਹਾਂ ਨੇ ਆਪਣੇ ਪੁੱਤਰ ਦੀ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਸੂਮੀ ਸ਼ਹਿਰ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਪੋਲੈਂਡ ਤੋਂ ਲੈ ਕੇ ਦਿੱਲੀ ਪਹੁੰਚਿਆ ਹਵਾਈ ਫ਼ੌਜ ਦਾ ਜਹਾਜ਼
ਸੰਜੇ ਪੰਡਿਤਾ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਦੀ ਵਾਪਸੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੀ ਬਦੌਲਤ ਹੀ ਮੇਰਾ ਪੁੱਤਰ ਵਾਪਸ ਆਇਆ ਹੈ। ਇਹ ਮੇਰਾ ਨਹੀਂ ਪ੍ਰਧਾਨ ਮੰਤਰੀ ਮੋਦੀ ਦਾ ਬੇਟਾ ਹੈ। ਸੰਜੇ ਪੰਡਿਤਾ ਨੇ ਕਿਹਾ ਕਿ ਸੂਮੀ ’ਚ ਜੋ ਹਾਲਾਤ ਹਨ, ਉਸ ਨੂੰ ਵੇਖਦੇ ਹੋਏ ਮੈਂ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਉਮੀਦ ਛੱਡ ਚੁੱਕਾ ਸੀ। ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਲਈ ਵੱਡੀ ਖ਼ਬਰ, 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਤਾਰੀਖ਼ ਜਾਰੀ
ਧਰੂਵ ਨੇ ਫਲਾਈਟ ’ਚੋਂ ਉਤਰਨ ਮਗਰੋਂ ਆਪਣੀ ਮਾਂ ਦੇ ਗਲ ਲੱਗਣ ਮਗਰੋਂ ਕਿਹਾ ਕਿ ਹੁਣ ਮੈਂ ਭਾਰਤ ਵਾਪਸ ਆ ਗਿਆ ਹਾਂ ਪਰ ਮੈਂ ਜਿਨ੍ਹਾਂ ਹਾਲਾਤਾਂ ’ਚੋਂ ਲੰਘਿਆ, ਉਹ ਮੈਨੂੰ ਡਰਾਉਂਦੇ ਰਹਿਣਗੇ। ਜੰਗ ਦੌਰਾਨ ਸੂਮੀ ’ਚ ਜ਼ਿੰਦਗੀ ਡਰਾਉਣੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਜਿਉਂਦਾ ਭਾਰਤ ਵਾਪਸ ਆ ਸਕਾਂਗਾ। ਸੂਮੀ ’ਚ ਰਹਿਣਾ ਬਹੁਤ ਮੁਸ਼ਕਲ ਸੀ, ਭਾਰਤ ਵਾਪਸ ਆ ਕੇ ਮੈਨੂੰ ਰਾਹਤ ਮਿਲੀ ਹੈ। ‘ਆਪਰੇਸ਼ਨ ਗੰਗਾ’ ਮੁਹਿੰਮ ਚਲਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ।
ਇਹ ਵੀ ਪੜ੍ਹੋ : ਜਨਤਾ ਦਾ ਫ਼ੈਸਲਾ ਸਭ ਤੋਂ ਮਹੱਤਵਪੂਰਨ, ਉਮੀਦ ਹੈ ਕਿ ਸਰਕਾਰ ਕਿਸਾਨਾਂ ਲਈ ਕੰਮ ਕਰੇਗੀ : ਰਾਕੇਸ਼ ਟਿਕੈਤ
ਰੂਸ ਵੱਲੋਂ ਯੂਕ੍ਰੇਨ ’ਤੇ 24 ਫਰਵਰੀ ਨੂੰ ਹਮਲਾ ਕਰਨ ਮਗਰੋਂ ਭਾਰਤ ‘ਆਪ੍ਰੇਸ਼ਨ ਗੰਗਾ’ ਚਲਾਇਆ ਗਿਆ। ਭਾਰਤ, ਰੋਮਾਨੀਆ, ਹੰਗਰੀ ਅਤੇ ਪੋਲੈਂਡ ਰਾਹੀਂ ਜੰਗ ਪ੍ਰਭਾਵਿਤ ਦੇਸ਼ ਯੂਕ੍ਰੇਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਰਿਹਾ ਹੈ। ਯੂਕ੍ਰੇਨ ਦੇ ਸ਼ਹਿਰ ਸੂਮੀ ਤੋਂ 600 ਵਿਦਿਆਰਥੀਆਂ ਨੂੰ ਕੱਢਣ ਦੀ ਮੁਹਿੰਮ ਮੰਗਲਵਾਰ ਸਵੇਰੇ ਸ਼ੁਰੂ ਹੋਈ। ਯੂਕ੍ਰੇਨ ਤੋਂ ਕੱਢੇ ਗਏ 242 ਭਾਰਤੀ ਵਿਦਿਆਰਥੀ ‘ਆਪ੍ਰੇਸ਼ਨ ਗੰਗਾ’ ਤਹਿਤ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ।
ਦੇਸ਼ ਦੀਆਂ ਸਰਹੱਦਾਂ ਹੁਣ ਹੋਰ ਵੀ ਹੋਣਗੀਆਂ ਮਜ਼ਬੂਤ, BSF 'ਚ ਸ਼ਾਮਲ ਹੋਏ 377 ਨਵੇਂ ਜਵਾਨ
NEXT STORY