ਪਲਵਲ— ਹਰਿਆਣਾ ਦੇ ਪਲਵਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਆਪਣੀ ਹੀ ਪਤਨੀ ਨਾਲ ਮਿਲ ਕੇ ਬੇਟੀ ਦਾ ਕਤਲ ਕਰ ਦਿੱਤਾ ਅਤੇ 2 ਦਿਨ ਤੱਕ ਲਾਸ਼ ਨੂੰ ਘਰ 'ਚ ਲੁਕਾਏ ਰੱਖਿਆ। ਜਦੋਂ ਲਾਸ਼ 'ਚੋਂ ਬੱਦਬੂ ਆਉਣੀ ਸ਼ੁਰੂ ਹੋਈ, ਉਦੋਂ ਦੋਹਾਂ ਨੇ ਲਾਸ਼ ਨੂੰ ਨਹਿਰ 'ਚ ਸੁੱਟਣ ਦੀ ਯੋਜਨਾ ਬਣਾਈ। ਇਕ ਅਕਤੂਬਰ ਦੀ ਸਵੇਰ ਕਰੀਬ 3 ਵਜੇ ਬੱਚੀ ਦੀ ਸੌਤੇਲੀ ਮਾਂ ਅਤੇ ਪਿਤਾ ਨੇ ਲਾਸ਼ ਨੂੰ ਕੰਬਲ ਅਤੇ ਨਾਈਟੀ 'ਚ ਲਪੇਟ 'ਚ ਬੈਗ 'ਚ ਰੱਖ ਲਿਆ ਅਤੇ ਨਹਿਰ 'ਚ ਸੁੱਟਣ ਚੱਲੇ ਗਏ। ਰਸਤੇ 'ਚ ਦੋਹਾਂ ਨੂੰ ਕੁੱਤਿਆਂ ਨੇ ਘੇਰ ਲਿਆ ਅਤੇ ਉਨ੍ਹਾਂ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਵੇਂ ਗਲੀ ਦੀ ਨੁਕਰ 'ਤੇ ਬੈਗ ਰੱਖ ਕੇ ਫਰਾਰ ਹੋ ਗਏ। ਸ਼ਹਿਰ ਦੀ ਥਾਣਾ ਪੁਲਸ ਨੇ ਸ਼ਨੀਵਾਰ ਨੂੰ ਦੋਹਾਂ ਦੋਸ਼ੀਆਂ ਨੂੰ ਪਲਵਲ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਬੱਚੀ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ।
ਬੈਗ 'ਚੋਂ ਮਿਲੀ ਸੀ ਲਾਸ਼
ਡੀ.ਐੱਸ.ਪੀ. ਯਸ਼ਪਾਲ ਖਟਾਨਾ ਅਨੁਸਾਰ, ਇਕ ਅਕਤੂਬਰ ਦੀ ਸਵੇਰ ਪੁਲਸ ਨੂੰ ਸੂਚਨਾ ਮਿਲੀ ਕਿ ਸ਼ੇਖਪੁਰਾ ਮੁਹੱਲੇ 'ਚ ਗਲੀ ਦੀ ਨੁਕਰ 'ਤੇ ਬੈਗ 'ਚ ਇਕ ਬੱਚੀ ਦੀ ਲਾਸ਼ ਪਈ ਹੋਈ ਹੈ। ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਬੈਗ 'ਚ ਦੇਖਿਆ ਤਾਂ ਉਸ 'ਚ ਬੱਚੀ ਦੀ ਲਾਸ਼ ਸੀ। ਲਾਸ਼ ਕੰਬਲ ਅਤੇ ਨਾਈਟੀ 'ਚ ਲਪੇਟੀ ਹੋਈ ਸੀ। ਪੁਲਸ ਬੈਗ 'ਚ ਮਿਲੀ ਨਾਈਟੀ ਦੇ ਆਧਾਰ 'ਤੇ ਹੀ ਬੱਚੀ ਦੇ ਕਾਤਲਾਂ ਤੱਕ ਪਹੁੰਚੀ। ਡੀ.ਐੱਸ.ਪੀ. ਨੇ ਦੱਸਿਆ ਕਿ ਜ਼ਿਲਾ ਦੇਵਰੀਆ ਵਾਸੀ ਦਿਲੀਪ ਸ਼ੇਖਪੁਰਾ ਮੁਹੱਲੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਡੇਢ ਸਾਲ ਪਹਿਲਾਂ ਦਿਲੀਪ ਦੀ ਸਾਬਕਾ ਪਤਨੀ ਪੁਸ਼ਪਾ ਨੇ ਬੱਚੀ ਨੂੰ ਜਨਮ ਦਿੱਤਾ ਸੀ ਪਰ ਜਨਮ ਦੇਣ ਦੇ ਤੁਰੰਤ ਬਾਅਦ ਪੁਸ਼ਪਾ ਦੀ ਮੌਤ ਹੋ ਗਈ ਸੀ।
ਸੌਤੇਲੀ ਮਾਂ ਰੋਜ਼ਾਨਾ ਕਰਦੀ ਸੀ ਬੱਚੀ ਦੀ ਕੁੱਟਮਾਰ
ਪੁਸ਼ਪਾ ਦੀ ਮੌਤ ਦੇ 1-2 ਮਹੀਨੇ ਬਾਅਦ ਹੀ ਦਿਲੀਪ ਨੇ ਰਿਤੂ ਨਾਂ ਦੀ ਇਕ ਕੁੜੀ ਨਾਲ ਲਵ ਮੈਰਿਜ ਕਰ ਲਈ ਸੀ। ਵਿਆਹ ਤੋਂ ਬਾਅਦ ਰਿਤੂ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜੋ ਹਾਲੇ 4 ਮਹੀਨੇ ਦਾ ਹੈ। ਉਦੋਂ ਤੋਂ ਦਿਲੀਪ ਦੀ ਦੂਜੀ ਪਤਨੀ ਰਿਤੂ ਉਸ ਦੀ ਪਹਿਲੀ ਪਤਨੀ ਦੀ ਡੇਢ ਸਾਲ ਦੀ ਬੱਚੀ ਜੂਹੀ ਨਾਲ ਨਫ਼ਰਤ ਕਰਨ ਲੱਗੀ। ਉਹ ਰੋਜ਼ਾਨਾ ਉਸ ਨਾਲ ਕੁੱਟਮਾਰ ਕਰਦੀ ਸੀ।
ਬੱਦਬੂ ਆਉਣ 'ਤੇ ਕੀਤਾ ਲਾਸ਼ ਸੁੱਟਣ ਦਾ ਫੈਸਲਾ
ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਸ ਤੋਂ ਹੋਈ ਪੁੱਛ-ਗਿੱਛ 'ਚ ਦਿਲੀਪ ਨੇ ਦੱਸਿਆ ਕਿ ਉਸ ਦੀ ਦੂਜੀ ਪਤਨੀ ਨੇ 29 ਸਤੰਬਰ ਨੂੰ ਜੂਹੀ ਨਾਲ ਕੁੱਟਮਾਰ ਕੀਤੀ ਸੀ ਅਤੇ ਦੋਹਾਂ ਨੇ ਬੱਚੀ ਦੀ ਛਾਤੀ 'ਤੇ ਪੈਰ ਰੱਖ ਦਿੱਤਾ। ਇਸ ਦੌਰਾਨ ਜੂਹੀ ਦੀ ਮੌਤ ਹੋ ਗਈ। 29 ਅਤੇ 30 ਸਤੰਬਰ ਨੂੰ ਉਸ ਦੀ ਲਾਸ਼ ਨੂੰ ਕੰਬਲ 'ਚ ਲਪੇਟ ਕੇ ਘਰ 'ਚ ਹੀ ਬਣੀ ਅਲਮਾਰੀ 'ਚ ਲੁਕਾਏ ਰੱਖਿਆ। ਜਦੋਂ ਲਾਸ਼ ਤੋਂ ਬੱਦਬੂ ਆਉਣ ਲੱਗੀ ਤਾਂ ਦੋਹਾਂ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਯੋਜਨਾ ਬਣਾਈ ਅਤੇ ਇਕ ਅਕਤੂਬਰ ਨੂੰ ਲਾਸ਼ ਨੂੰ ਗਲੀ ਦੇ ਕੋਨੇ 'ਤੇ ਰੱਖ ਕੇ ਫਰਾਰ ਹੋ ਗਏ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤੀ ਹਵਾਈ ਫੌਜ ਦੇ ਚੀਫ ਵਲੋਂ ਕੀਤਾ ਗਿਆ ਸਨਮਾਨਤ
NEXT STORY