ਨੈਸ਼ਨਲ ਡੈਸਕ- ਫਰਵਰੀ ਮਹੀਨੇ ਸਕੂਲ-ਕਾਲਜਾਂ 'ਚ 1-2 ਨਹੀਂ ਸਗੋਂ ਪੂਰੀਆਂ ਚਾਰ ਜਨਤਕ ਛੁੱਟੀਆਂ ਮਿਲਣ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਫਰਵਰੀ ਮਹੀਨੇ ਛੱਤੀਸਗੜ੍ਹ ਪ੍ਰਦੇਸ਼ 'ਚ ਸ਼ਹਿਰੀ ਬਾਡੀ ਅਤੇ ਤਿੰਨ ਪੱਧਰੀ ਪੰਚਾਇਤੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ ਛੱਤੀਸਗੜ੍ਹ ਪ੍ਰਸ਼ਾਸਨ ਨੇ ਵੋਟਿੰਗ ਵਾਲੇ ਦਿਨ ਪ੍ਰਦੇਸ਼ 'ਚ ਜਨਤਕ ਛੁੱਟੀ ਐਲਾਨ ਕਰਦੇ ਹੋਏ ਪੱਤਰ ਜਾਰੀ ਕੀਤਾ ਹੈ। ਛੱਤੀਸਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰੀ ਬਾਡੀ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਦੇਸ਼ 'ਚ ਫਰਵਰੀ ਮਹੀਨੇ ਸਕੂਲੀ ਬੱਚਿਆਂ ਦੀ ਚਾਰ ਦਿਨ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਖ਼ਿਲਾਫ਼ ਵੱਡੀ ਬਗਾਵਤ, ਇਸ ਮੰਤਰੀ ਨੇ ਖੋਲ੍ਹਿਆ ਮੋਰਚਾ; ਦਿੱਤੀ ਚਿਤਾਵਨੀ
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ 'ਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਤਿੰਨ ਪੜਾਵਾਂ 'ਚ ਅਤੇ ਸ਼ਹਿਰੀ ਬਾਡੀ ਚੋਣਾਂ ਇਕ ਪੜਾਅ 'ਚ ਹੋਣਗੀਆਂ। ਇਸ ਲਈ 11 ਫਰਵਰੀ ਨੂੰ ਨਗਰ ਪਾਲਿਕਾ ਚੋਣਾਂ ਕਾਰਨ ਪ੍ਰਦੇਸ਼ 'ਚ ਸਰਕਾਰੀ ਜਨਤਕ ਛੁੱਟੀ ਰਹੇਗੀ। ਤਿੰਨ ਪੱਧਰੀ ਪੰਚਾਇਤੀ ਚੋਣਾਂ ਲਈ ਪ੍ਰਦੇਸ਼ 'ਚ 17 ਫਰਵਰੀ, 20 ਫਰਵਰੀ ਅਤੇ 23 ਫਰਵਰੀ ਨੂੰ ਵੋਟਿੰਗ ਹੋਵੇਗੀ। ਜਿਸ ਕਾਰਨ ਪ੍ਰਸ਼ਾਸਨ ਨੇ 17, 20 ਫਰਵਰੀ ਨੂੰ ਪ੍ਰਦੇਸ਼ ਦੇ ਸਾਰੇ ਸਕੂਲਾਂ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਉੱਥੇ ਹੀ 23 ਫਰਵਰੀ ਨੂੰ ਐਤਵਾਰਨ ਹੋਣ ਕਾਰਨ ਪ੍ਰਸ਼ਾਸਨ ਨੇ ਵੱਖ ਤੋਂ ਜਨਤਕ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ। ਇਸ ਤਰ੍ਹਾਂ ਫਰਵਰੀ ਮਹੀਨੇ 'ਚ ਕੁੱਲ ਮਿਲ ਕੇ ਚਾਰ ਦਿਨ ਦੀ ਜਨਤਕ ਛੁੱਟੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਫਰਵਰੀ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
NEXT STORY