ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਤੋਂ ਇਕ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਰੁਆ ਦਿੱਤਾ ਹੈ। ਭਾਰਤੀ ਫੌਜ ਦੇ ਜਵਾਨ ਪ੍ਰਮੋਦ ਜਾਧਵ, ਜੋ ਕੁਝ ਦਿਨ ਪਹਿਲਾਂ ਹੀ ਛੁੱਟੀ 'ਤੇ ਆਪਣੇ ਘਰ ਆਏ ਸਨ, ਜਿਸਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਘਰ ਵਿਚ ਨੰਨ੍ਹੇ ਮਹਿਮਾਨ ਦੀ ਆਮਦ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਪਲ ਭਰ ਵਿਚ ਮਾਤਮ ਪਸਰ ਗਿਆ।
ਜਨਮ ਅਤੇ ਮੌਤ ਦਾ ਦਰਦਨਾਕ ਸੰਯੋਗ
ਹਾਲਾਤ ਅਜਿਹੇ ਬਣੇ ਕਿ ਜਿਸ ਦਿਨ ਪ੍ਰਮੋਦ ਜਾਧਵ ਦੀ ਅੰਤਿਮ ਯਾਤਰਾ ਨਿਕਲ ਰਹੀ ਸੀ, ਉਸੇ ਦਿਨ ਉਨ੍ਹਾਂ ਦੀ ਪਤਨੀ ਨੇ ਇਕ ਧੀ ਨੂੰ ਜਨਮ ਦਿੱਤਾ। ਜਿਸ ਪਿਤਾ ਨੇ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਲਗਾ ਦਿੱਤਾ, ਉਹ ਆਪਣੀ ਧੀ ਨੂੰ ਇਕ ਵਾਰ ਗੋਦ ਵਿਚ ਵੀ ਨਾ ਲੈ ਸਕਿਆ। ਅੰਤਿਮ ਸੰਸਕਾਰ ਦੇ ਸਮੇਂ ਜਦੋਂ ਸਿਰਫ 8 ਘੰਟੇ ਦੀ ਮਾਸੂਮ ਬੱਚੀ ਨੂੰ ਉਸਦੇ ਪਿਤਾ ਦੇ ਆਖਰੀ ਦਰਸ਼ਨਾਂ ਲਈ ਲਿਆਂਦਾ ਗਿਆ, ਤਾਂ ਉੱਥੇ ਮੌਜੂਦ ਹਰ ਸ਼ਖਸ ਧਾਹਾਂ ਮਾਰ ਕੇ ਰੋ ਪਿਆ।

ਇਹ ਵੀ ਪੜ੍ਹੋ...ਹੁਣ ਸਾਲ ਭਰ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨਾਂ ਵਾਲਾ ਧਮਾਕੇਦਾਰ ਪਲਾਨ
ਸਟ੍ਰੈਚਰ 'ਤੇ ਪਹੁੰਚੀ ਪਤਨੀ
ਇਸ ਦੁਖਦਾਈ ਘੜੀ ਵਿਚ ਇਕ ਹੋਰ ਭਾਵੁਕ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਪ੍ਰਮੋਦ ਦੀ ਪਤਨੀ ਨੂੰ ਹਸਪਤਾਲ ਤੋਂ ਸਟ੍ਰੈਚਰ 'ਤੇ ਲੇਟ ਕੇ ਆਪਣੇ ਪਤੀ ਨੂੰ ਅੰਤਿਮ ਵਿਦਾਈ ਦੇਣ ਲਈ ਲਿਆਂਦਾ ਗਿਆ। ਹਾਲਾਂਕਿ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੀ ਡਿਲੀਵਰੀ ਹੋਈ ਸੀ ਅਤੇ ਸਰੀਰ ਬੇਹੱਦ ਕਮਜ਼ੋਰ ਸੀ, ਪਰ ਆਪਣੇ ਪਤੀ ਨੂੰ ਆਖਰੀ ਵਾਰ ਦੇਖਣ ਦੀ ਤੜਫ ਉਨ੍ਹਾਂ ਨੂੰ ਉੱਥੇ ਖਿੱਚ ਲਿਆਈ।
ਇਹ ਵੀ ਪੜ੍ਹੋ...ਘਰ ਬਣਾਉਣ ਲਈ ਪੁੱਟੀ ਨੀਂਹ, ਨਿਕਲ ਆਇਆ 'ਕੁਬੇਰ ਦਾ ਖਜ਼ਾਨਾ', ਲੋਕਾਂ ਦੀ ਲੱਗ ਗਈ ਭੀੜ
ਫੌਜੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਸਲਾਮੀ
ਜਵਾਨ ਪ੍ਰਮੋਦ ਜਾਧਵ ਦੇ ਪਾਰਥਿਵ ਸਰੀਰ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਫੌਜ ਵਲੋਂ ਬੰਦੂਕਾਂ ਦੀ ਸਲਾਮੀ ਦਿੱਤੀ ਗਈ ਅਤੇ ਤਿਰੰਗੇ ਵਿਚ ਲਿਪਟੇ ਜਵਾਨ ਦੇ ਸਨਮਾਨ ਵਿਚ ਪੂਰੇ ਪਿੰਡ ਨੇ ਸਿਰ ਝੁਕਾਇਆ। ਭਾਵੇਂ ਪ੍ਰਮੋਦ ਅੱਜ ਇਸ ਦੁਨੀਆ ਵਿਚ ਨਹੀਂ ਰਹੇ, ਪਰ ਉਨ੍ਹਾਂ ਦਾ ਬਲੀਦਾਨ ਅਤੇ ਦੇਸ਼ ਪ੍ਰਤੀ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ISRO ਦੇ ਸਾਲ ਦੇ ਪਹਿਲੇ ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ ! ਭਲਕੇ ਉਡਾਣ ਭਰੇਗਾ PSLV-C62
NEXT STORY