ਚੰਡੀਗੜ੍ਹ : ਨਵੇਂ ਸਾਲ 'ਚ ਪੰਜਾਬੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ ਕਿਉਂਕਿ ਇਸ ਸਾਲ 11 ਲੰਬੇ ਵੀਕੈਂਡ ਆ ਰਹੇ ਹਨ ਅਤੇ ਸਕੂਲਾਂ-ਕਾਲਜਾਂ ਦੇ ਨਾਲ ਹੀ ਦਫ਼ਤਰਾਂ 'ਚ ਲਗਾਤਾਰ 3-3 ਸਰਕਾਰੀ ਛੁੱਟੀਆਂ ਰਹਿਣਗੀਆਂ। ਇਨ੍ਹਾਂ ਲੰਬੇ ਵੀਕੈਂਡਾਂ ਕਾਰਨ ਸਰਕਾਰੀ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਇਸ ਵਾਰ 6 ਤਿਉਹਾਰ ਸ਼ੁੱਕਰਵਾਰ ਅਤੇ 5 ਸੋਮਵਾਰ ਨੂੰ ਪੈ ਰਹੇ ਹਨ। ਇਸ ਕਾਰਨ ਸ਼ਨੀਵਾਰ ਅਤੇ ਐਤਵਾਰ ਮਿਲਾ ਕੇ ਲੰਬੇ ਵੀਕੈਂਡ ਵਾਲੀ ਸਥਿਤੀ ਬਣੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ! ਹੋ ਜਾਣ ਸਾਵਧਾਨ, ਡਰਾਈਵਿੰਗ ਲਾਇਸੈਂਸ ਹੋ ਜਾਵੇਗਾ...
ਪੰਜਾਬ 'ਚ 11 ਲੰਬੇ ਵੀਕੈਂਡ, ਨਵੰਬਰ 'ਚ ਲਗਾਤਾਰ 4 ਛੁੱਟੀਆਂ
ਜੇਕਰ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ 24 ਜਨਵਰੀ ਸ਼ਨੀਵਾਰ ਅਤੇ 25 ਜਨਵਰੀ ਐਤਵਾਰ ਦੀ ਛੁੱਟੀ ਦੇ ਨਾਲ ਹੀ 26 ਜਨਵਰੀ ਸੋਮਵਾਰ ਨੂੰ ਗਣਤੰਤਰ ਦਿਹਾੜੇ ਦੀ ਛੁੱਟੀ ਦੇ ਨਾਲ ਲਗਾਤਾਰ 3 ਦਿਨ ਦੀ ਛੁੱਟੀ ਰਹੇਗੀ।
ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਅਜਿਹੀ ਕੋਈ ਵੀ ਸਥਿਤੀ ਨਹੀਂ ਬਣ ਰਹੀ ਹੈ।
ਮਾਰਚ ਮਹੀਨੇ 'ਚ 21 ਮਾਰਚ ਸ਼ਨੀਵਾਰ ਅਤੇ 22 ਮਾਰਚ ਐਤਵਾਰ ਦੀ ਛੁੱਟੀ ਮਿਲਾ ਕੇ 23 ਮਾਰਚ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਲਗਾਤਾਰ 3 ਦਿਨ ਛੁੱਟੀਆਂ ਰਹਿਣਗੀਆਂ।
ਅਪ੍ਰੈਲ ਮਹੀਨੇ 'ਚ 3 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਅਤੇ ਇਸ ਦੇ ਨਾਲ ਹੀ 4 ਅਪ੍ਰੈਲ ਸ਼ਨੀਵਾਰ ਅਤੇ 5 ਅਪ੍ਰੈਲ ਐਤਵਾਰ ਦੀਆਂ ਵੀ ਛੁੱਟੀਆਂ ਮਿਲ ਗਈਆਂ ਹਨ ਅਤੇ 3 ਛੁੱਟੀਆਂ ਲਗਾਤਾਰ ਬਣ ਗਈਆਂ ਹਨ।
ਮਈ ਮਹੀਨੇ ਦੌਰਾਨ ਲਗਾਤਾਰ 3 ਛੁੱਟੀਆਂ ਕਿਸੇ ਵੀ ਵੀਕੈਂਡ 'ਤੇ ਨਹੀਂ ਆ ਰਹੀਆਂ ਹਨ।
ਜੂਨ ਮਹੀਨੇ 'ਚ ਜਿੱਥੇ 27 ਜੂਨ ਸ਼ਨੀਵਾਰ ਅਤੇ 28 ਜੂਨ ਨੂੰ ਐਤਵਾਰ ਦੀ ਛੁੱਟੀ ਰਹੇਗੀ, ਉੱਥੇ ਹੀ 29 ਜੂਨ (ਸੋਮਵਾਰ) ਨੂੰ ਕਬੀਰ ਜੈਯੰਤੀ ਦੀ ਸਰਕਾਰੀ ਛੁੱਟੀ ਮਿਲਾ ਕੇ 3 ਛੁੱਟੀਆਂ ਹੋਣਗੀਆਂ।
ਇਸੇ ਤਰ੍ਹਾਂ ਜੁਲਾਈ ਮਹੀਨੇ 'ਚ 31 ਜੁਲਾਈ (ਸ਼ੁੱਕਰਵਾਰ) ਨੂੰ ਸ਼ਹੀਦ ਊਧਮ ਸਿੰਘ ਜੈਯੰਤੀ ਹੈ। ਇਸ ਤੋਂ ਬਾਅਦ ਇਕ ਅਗਸਤ (ਸ਼ਨੀਵਾਰ) ਅਤੇ 2 ਅਗਸਤ ਐਤਵਾਰ ਮਿਲਾ ਕੇ ਲਗਾਤਾਰ 3 ਛੁੱਟੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਮਿਲਿਆਂ 3 ਦਿਨਾਂ ਦਾ ਆਖ਼ਰੀ ਮੌਕਾ
ਅਗਸਤ ਮਹੀਨੇ 'ਚ 15 ਅਗਸਤ ਆਜ਼ਾਦੀ ਦਿਹਾੜਾ ਦਿਨ ਸ਼ਨੀਵਾਰ ਨੂੰ ਆ ਰਿਹਾ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਦੀ ਪਹਿਲਾਂ ਹੀ ਛੁੱਟੀ ਹੈ।
ਸਤੰਬਰ 'ਚ ਚੜ੍ਹਦੇ ਮਹੀਨੇ ਹੀ 4 ਸਤੰਬਰ (ਸ਼ੁੱਕਰਵਾਰ) ਨੂੰ ਜਨਮਅਸ਼ਟਮੀ ਦੀ ਛੁੱਟੀ ਹੈ। ਇਸ ਤੋਂ ਇਲਾਵਾ 5 ਸਤੰਬਰ ਸ਼ਨੀਵਾਰ ਅਤੇ 6 ਸਤੰਬਰ ਐਤਵਾਰ ਮਿਲਾ ਕੇ ਲਗਾਤਾਰ 3 ਦਿਨ ਦੀ ਸਰਕਾਰੀ ਛੁੱਟੀ ਰਹੇਗੀ।
ਅਕਤੂਬਰ ਮਹੀਨੇ 'ਚ ਛੁੱਟੀਆਂ ਦੀ ਭਰਮਾਰ ਹੈ। ਜਿੱਥੇ 2 ਅਕਤੂਬਰ (ਸ਼ੁੱਕਰਵਾਰ) ਨੂੰ ਗਾਂਧੀ ਜੈਯੰਤੀ ਦੀ ਛੁੱਟੀ ਹੈ, ਉੱਥੇ ਹੀ 3 ਅਕਤੂਬਰ ਸ਼ਨੀਵਾਰ ਅਤੇ 4 ਅਕਤੂਬਰ ਐਤਵਾਰ ਨੂੰ ਲਗਾਤਾਰ 3 ਦਿਨ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ ਫਿਰ 24 ਅਕਤੂਬਰ ਸ਼ਨੀਵਾਰ ਅਤੇ 25 ਅਕਤੂਬਰ ਨੂੰ ਐਤਵਾਰ ਦੀ ਛੁੱਟੀ ਆ ਗਈ ਹੈ, ਜਦੋਂ ਕਿ 26 ਅਕਤੂਬਰ (ਸੋਮਵਾਰ) ਨੂੰ ਵਾਲਮੀਕ ਜੈਯੰਤੀ ਦੀ ਛੁੱਟੀ ਦੇ ਨਾਲ ਫਿਰ 3 ਛੁੱਟੀਆਂ ਰਹਿਣਗੀਆਂ।
ਨਵੰਬਰ ਮਹੀਨੇ 'ਚ 7 ਨਵੰਬਰ ਸ਼ਨੀਵਾਰ ਦੀ ਅਤੇ 8 ਨਵੰਬਰ ਐਤਵਾਰ ਦੇ ਨਾਲ ਹੀ ਦੀਵਾਲੀ ਦੀ ਵੀ ਛੁੱਟੀ ਰਹੇਗੀ। ਇਸੇ ਤਰ੍ਹਾਂ 9 ਨਵੰਬਰ ਸੋਮਵਾਰ ਨੂੰ ਵਿਸ਼ਵਕਰਮਾ ਡੇਅ ਹੈ, ਜਿਸ ਕਾਰਨ 3 ਦਿਨ ਦੀ ਛੁੱਟੀ ਰਹੇਗੀ। ਨਵੰਬਰ ਮਹੀਨੇ 14 ਨਵੰਬਰ ਸ਼ਨੀਵਾਰ ਅਤੇ 15 ਨਵੰਬਰ ਐਤਵਾਰ ਦੀ ਛੁੱਟੀ ਰਹੇਗੀ, ਜਦੋਂ ਕਿ 16 ਨਵੰਬਰ (ਸੋਮਵਾਰ) ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ ਅਤੇ ਇੱਥੇ ਵੀ 3 ਛੁੱਟੀਆਂ ਵਾਲੀ ਸਥਿਤੀ ਬਣੀ ਹੋਈ ਹੈ।
ਸਾਲ ਦੇ ਅਖ਼ੀਰ 'ਚ 25 ਦਸੰਬਰ (ਸ਼ੁੱਕਰਵਾਰ) ਨੂੰ ਕ੍ਰਿਸਮਮ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 26 ਦਸੰਬਰ ਸ਼ਨੀਵਾਰ ਅਤੇ 27 ਦਸੰਬਰ ਐਤਵਾਰ ਦੇ ਨਾਲ 28 ਦਸੰਬਰ (ਸੋਮਵਾਰ) ਨੂੰ ਸ਼ਹੀਦੀ ਸਭਾ ਦੀ ਛੁੱਟੀ ਮਿਲਾ ਕੇ ਕੁੱਲ 4 ਦਿਨਾਂ ਦੀ ਸਰਕਾਰੀ ਛੁੱਟੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ "ਚ ਇਸ ਜ਼ਿਲ੍ਹੇ ਦੀ ਨਵੇਂ ਸਿਰਿਓਂ ਹੋ ਗਈ ਵਾਰਡਬੰਦੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
NEXT STORY