ਨਵੀਂ ਦਿੱਲੀ (ਭਾਸ਼ਾ) : ਮਸੂਰੀ ਸਥਿਤ ਸਿਵਲ ਸੇਵਾ ਅਧਿਕਾਰੀਆਂ ਦੇ ਮਸ਼ਹੂਰ ਸਿਖਲਾਈ ਸੰਸਥਾ 'ਚ ਤਾਇਨਾਤ ਕੁਝ ਮਹਿਲਾ ਪੁਲਸ ਅਧਿਕਾਰੀਆਂ ਨੂੰ ਟਵਿੱਟਰ 'ਤੇ ਕੁਝ ਲੋਕਾਂ ਨੇ ਗਾਲ੍ਹਾਂ ਕੱਢੀਆਂ ਅਤੇ ਅਸ਼ਲੀਲ ਸਮੱਗਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਸੰਸਥਾਨ ਨੇ ਸਥਾਨਕ ਪੁਲਸ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀਆਂ ਨੇ ਦੱਸਿਆ ਕਿ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦੇ ਪ੍ਰਸ਼ਾਸਨ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਕਾਦਮੀ ਨੇ ਟਵੀਟ ਕੀਤਾ, ''ਅੱਜ ਕੁਝ ਟਵਿੱਟਰ ਹੈਂਡਲਸ ਤੋਂ ਮਹਿਲਾ ਆਈ.ਪੀ.ਐੱਸ. ਅਧਿਕਾਰੀਆਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਅਪਮਾਨਜਨਕ ਤੇ ਅਸ਼ਲੀਲ ਸਮੱਗਰੀ ਸਾਂਝੀ ਕੀਤੀ ਗਈ। ਅਕਾਦਮੀ ਅਪਮਾਨਜਨਕ ਟਵੀਟ ਦੀ ਸਖ਼ਤ ਨਿੰਦਿਆ ਕਰਦੀ ਹੈ। ਇਸ ਸਬੰਧੀ ਉੱਤਰਾਖੰਡ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਸ ਘਟਨਾ ਦੀ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.), ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਤੇ ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ.) ਅਧਿਕਾਰੀਆਂ ਦੀਆਂ ਐਸੋਸੀਏਸ਼ਨਾਂ ਨੇ ਛੇਤੀ ਜਾਂਚ ਕਰਨ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ।
ਡ੍ਰੈਗਨ ਦੀ ਹਰ ਚਾਲ ਦਾ ਜਵਾਬ ਦੇਣ ਲਈ ਲੱਦਾਖ ਭੇਜੀਆਂ 60 ਬੋਫੋਰਜ਼ ਤੋਪਾਂ
NEXT STORY