ਊਨਾ—ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਹਰੋਲੀ ਇਲਾਕੇ 'ਚ ਅੱਜ ਭਾਵ ਐਤਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸੇ 'ਚ ਮਜ਼ਦੂਰਾਂ ਦੀਆਂ 80 ਝੁੱਗੀਆਂ ਸੜ ਗਈਆਂ ਅਤੇ ਝੁੱਗੀਆਂ ਅੰਦਰ ਪਿਆ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ। ਇਸ ਹਾਦਸੇ 'ਚ ਲੱਖਾਂ ਦਾ ਨੁਕਸਾਨ ਹੋਇਆ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ। ਮੌਕੇ 'ਤੇ ਪੁਲਸ ਵੀ ਪਹੁੰਚੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ। ਅੱਗ ਦੀਆਂ ਲਪਟਾਂ ਅਤੇ ਧੂੰਏ ਦੇ ਗੁਬਾਰਾਂ ਨਾਲ ਆਸਮਾਨ 'ਚ ਧੂੰਆਂ-ਧੂੰਆਂ ਹੋ ਗਿਆ।

ਸ਼ਹੀਦ ਦੀ ਭੈਣ ਨੂੰ ਕਮਾਂਡੋਜ਼ ਨੇ ਦਿੱਤੀ ਅਨੋਖੀ ਵਿਦਾਈ, ਦੇਖ ਕੇ ਹਰ ਅੱਖ 'ਚੋਂ ਨਿਕਲੇ ਹੰਝੂ
NEXT STORY