ਪੰਚਕੂਲਾ (ਅਮਿਤ) : ਆਪਣੇ ਇਲਾਕੇ ’ਚ ਆਪਣੇ ਗੈਂਗ ਦਾ ਦਬਦਬਾ ਵਧਾਉਣ ਲਈ ਦੋ ਗੁੱਟਾਂ ਦੀ ਲੜਾਈ ਜਦੋਂ ਰੰਜਿਸ਼ ’ਚ ਬਦਲ ਜਾਂਦੀ ਹੈ ਤਾਂ ਇਹ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰਦੀ ਹੈ। ਅਜਿਹਾ ਹੀ ਇੱਕ ਮਾਮਲਾ ਸੈਕਟਰ-6 ਸਥਿਤ ਜਨਰਲ ਹਸਪਤਾਲ ਵਿਚ ਸਾਹਮਣੇ ਆਇਆ ਹੈ, ਜਿੱਥੇ ਅੰਬਾਲਾ ਦੇ ਦੋ ਗੁੱਟਾਂ ਵਿਚ ਲੜਾਈ ਹੋ ਗਈ। ਦੋਵੇਂ ਧੜੇ ਜੇਲ੍ਹ ’ਚ ਪਹੁੰਚੇ ਅਤੇ ਜੇਲ੍ਹ ’ਚ ਵੀ ਕਈ ਵਾਰ ਆਪਸ ’ਚ ਝੜਪਾਂ ਹੋਈਆਂ ਪਰ ਜੇਲ੍ਹ ਤੋਂ ਬਾਹਰ ਆਉਂਦੇ ਹੀ ਨੌਜਵਾਨ ਅਭਿਸ਼ੇਕ ਨੂੰ ਪਹਿਲਾਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਗਵਾ ਕਰ ਲਿਆ ਗਿਆ।
ਇਸ ਤੋਂ ਬਾਅਦ ਉਸ ਨੂੰ ਇਕ ਕਮਰੇ ਵਿਚ ਲਿਜਾ ਕੇ ਉਸ ਦੇ ਕੱਪੜੇ ਉਤਾਰ ਦਿੱਤੇ ਗਏ। ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਲੱਤ ਤੋੜ ਦਿੱਤੀ ਗਈ। ਇੱਥੋਂ ਤੱਕ ਕਿ ਨਗਨ ਵੀਡੀਓ ਵੀ ਬਣਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸ ਨੂੰ ਸੈਕਟਰ-6 ਨੇੜੇ ਸੜਕ ’ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਉਸ ਨੂੰ ਸੈਕਟਰ-6 ਸਥਿਤ ਜਨਰਲ ਹਸਪਤਾਲ ਲੈ ਗਏ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਦੀ ਸੱਜੀ ਲੱਤ ’ਤੇ ਕਈ ਥਾਵਾਂ ’ਤੇ ਫਰੈਕਚਰ ਹੈ। ਸਿਰ ਦੀ ਸੱਟ ਕਾਰਨ ਕਈ ਟਾਂਕੇ ਲਗਾਉਣੇ ਪਏ ਹਨ। ਉਸ ਨੂੰ ਬੈਲਟ ਨਾਲ ਕੁੱਟਿਆ ਗਿਆ, ਜਿਸ ਨਾਲ ਉਸ ਦੇ ਸਾਰੇ ਸਰੀਰ ’ਤੇ ਨਿਸ਼ਾਨ ਰਹਿ ਗਏ। ਅਭਿਸ਼ੇਕ ਦੇ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਸੈਕਟਰ-5 ਥਾਣੇ ’ਚ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਮੁੜ ਵੱਡੀ ਗਿਣਤੀ 'ਚ ਹੋਏ ਤਬਾਦਲੇ, 143 ASP ਤੇ DSP ਕੀਤੇ ਗਏ Transfer
ਇਸ ਤਰ੍ਹਾਂ ਅਪਰਾਧ ਨੂੰ ਅੰਜਾਮ ਦਿੱਤਾ ਗਿਆ
ਅਭਿਸ਼ੇਕ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਵੈਸ਼ਨੋ ਦੇਵੀ ਗਿਆ ਹੋਇਆ ਸੀ। ਜਦੋਂ ਉਹ ਐਤਵਾਰ ਰਾਤ ਕਰੀਬ 1 ਵਜੇ ਅੰਬਾਲਾ ਰੇਲਵੇ ਸਟੇਸ਼ਨ ’ਤੇ ਉਤਰਿਆ ਅਤੇ ਘਰ ਜਾਣ ਲਈ ਪਾਰਕਿੰਗ ’ਚ ਖੜ੍ਹੀ ਆਪਣੀ ਬਾਈਕ ਦੇ ਕੋਲ ਪਹੁੰਚਿਆ। ਇਸ ਦੌਰਾਨ ਰਾਹੁਲ ਵਾਲੀਆ, ਸਾਹਿਲ ਰਾਠੌਰ, ਅਨੁਭਵ ਸੂਦ, ਰਿੰਪੀ, ਵੈਭਵ ਉਰਫ ਮਿੱਠੂ, ਰੁਦਰ ਪ੍ਰਤਾਪ, ਦੀਪਕ ਅਤੇ ਹੋਰ ਬਹੁਤ ਸਾਰੇ ਨੌਜਵਾਨ ਪਹਿਲਾਂ ਹੀ ਮੌਜੂਦ ਸਨ। ਅਭਿਸ਼ੇਕ ਮੁਤਾਬਕ ਸਾਰਿਆਂ ਨੇ ਉਸ ਨੂੰ ਜ਼ਬਰਦਸਤੀ ਫੜ੍ਹ ਲਿਆ ਅਤੇ ਜ਼ਬਰਦਸਤੀ ਕਾਰ ਵਿਚ ਬਿਠਾ ਲਿਆ।
ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਇੱਕ ਕਮਰੇ ਵਿਚ ਲੈ ਗਏ, ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਅੰਬਾਲਾ ਹੈ ਜਾਂ ਪੰਚਕੂਲਾ। ਇਸ ਦੌਰਾਨ ਉਨ੍ਹਾਂ ਨੇ ਕੱਪੜੇ ਉਤਾਰ ਦਿੱਤੇ ਅਤੇ ਉਸ ਦੀ ਨਗਨ ਹਾਲਤ ਦੀ ਵੀਡੀਓ ਬਣਾ ਲਈ। ਉਸ ’ਤੇ ਪਿਸ਼ਾਬ ਵੀ ਕੀਤਾ ਗਿਆ ਅਤੇ ਥੁੱਕਿਆ ਗਿਆ। ਉਸ ਦੇ ਸਾਰੇ ਸਰੀਰ ’ਤੇ ਬੈਲਟ ਨਾਲ ਕੁੱਟਣ ਦੇ ਨਿਸ਼ਾਨ ਹਨ, ਜਦਕਿ ਉਸ ਦੀ ਸੱਜੀ ਲੱਤ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਲੱਤ ’ਚ ਕਈ ਫਰੈਕਚਰ ਹੋ ਗਏ ਹਨ। ਉਸ ਦੇ ਸਿਰ ’ਤੇ ਟਾਂਕੇ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ- ਹਾਈਵੇ 'ਤੇ ਹੋਇਆ ਭਿਆਨਕ ਹਾਦਸਾ, ਟੈਂਕਰ ਨਾਲ ਟੱਕਰ ਤੋਂ ਬਾਅਦ 2 ਹਿੱਸਿਆਂ 'ਚ ਟੁੱਟਿਆ ਟਰੈਕਟਰ
ਗੈਂਗਵਾਰ ਨਾਲ ਜੁੜਿਆ ਮਾਮਲਾ, ਜੇਲ੍ਹ ਦੀ ਰੰਜ਼ਿਸ਼ ਬਾਹਰ ਤੱਕ ਆਈ
ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੈ, ਕਿਉਂਕਿ ਸ਼ਿਕਾਇਤਕਰਤਾ ਅਭਿਸ਼ੇਕ ਅਤੇ ਉਸ ਦੇ ਦੋਸਤ ਅਤੇ ਅਗਵਾ, ਕੁੱਟਮਾਰ ਕਰਨ ਵਾਲੇ ਨੌਜਵਾਨ ਦੂਜੇ ਹੋਰ ਗੁੱਟ ਨਾਲ ਜੁੜੇ ਹੋਏ ਹਨ। ਅਜਿਹੇ ’ਚ ਦੋਵੇਂ ਗੁੱਟ ਪਹਿਲਾਂ ਵੀ ਕਈ ਵਾਰ ਆਪਸ ’ਚ ਲੜ ਚੁੱਕੇ ਹਨ। ਜਦੋਂ ਦੋਵਾਂ ਗੁੱਟਾਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਭੇਜਿਆ ਗਿਆ ਤਾਂ ਉੱਥੇ ਵੀ ਕਈ ਵਾਰ ਲੜਾਈ ਹੋਈ। ਇਹ ਰੰਜਿਸ਼ ਜੇਲ੍ਹ ਤੋਂ ਹੀ ਵਧੀ ਅਤੇ ਇਸੇ ਕਾਰਨ ਹੁਣ ਬਾਹਰ ਆ ਕੇ ਅਗਵਾ ਕਰਨ, ਕੁੱਟਮਾਰ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਪੰਚਕੂਲਾ ਵਿਚ ਦਰਜ ਹੋ ਸਕਦੀ ਹੈ ਐੱਫ.ਆਈ.ਆਰ.
ਜਦੋਂ ਅਭਿਸ਼ੇਕ ਕਿਸੇ ਤਰ੍ਹਾਂ ਦੇਰ ਰਾਤ ਹਸਪਤਾਲ ਪਹੁੰਚਿਆ ਤਾਂ ਉਸ ਨੇ ਹਸਪਤਾਲ ਪ੍ਰਬੰਧਕਾਂ ਨੂੰ ਆਪਣੇ ਪਰਿਵਾਰ ਦਾ ਕੰਟੈਕਟ ਨੰਬਰ ਦੱਸਿਆ। ਇਸ ਲਈ ਸਵੇਰੇ ਅਭਿਸ਼ੇਕ ਦਾ ਪਰਿਵਾਰ ਉਸ ਕੋਲ ਆਇਆ। ਅਭਿਸ਼ੇਕ ਨੇ ਦੱਸਿਆ ਕਿ ਉਸ ਨੂੰ ਅਗਵਾ ਕਰਕੇ ਇੱਥੇ ਤਾਂ ਲਿਆਂਦਾ ਹੀ ਗਿਆ, ਉਸ ਦੇ ਨਾਲ ਕੁੱਟਮਾਰ ਕੀਤੀ ਗਈ, ਪਰ ਗਲੇ ਚੇਨ, ਪਰਸ ਜਿਸ ਵਿਚ ਏ.ਟੀ.ਐੱਮ ਅਤੇ ਕੁਝ ਨਕਦੀ ਸੀ। ਇਸ ਤੋਂ ਇਲਾਵਾ ਇਕ ਹਮਲਾਵਰ ਨੇ ਉਸ ਦਾ ਮੋਬਾਈਲ ਵੀ ਖੋਹ ਲਿਆ। ਮਾਮਲਾ ਅੰਬਾਲਾ ਰੇਲਵੇ ਸਟੇਸ਼ਨ ਨਾਲ ਜੁੜਿਆ ਹੈ। ਇਸ ਲਈ ਜਨਰਲ ਹਸਪਤਾਲ ਦੀ ਪੁਲਸ ਨੂੰ ਭੇਜੇ ਮੈਸੇਜ ਤੋਂ ਬਾਅਦ ਅੰਬਾਲਾ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਹੋ ਸਕਦਾ ਹੈ ਕਿ ਇਹ ਮਾਮਲਾ ਪੰਚਕੂਲਾ ਦੇ ਸੈਕਟਰ-7 ਥਾਣੇ ਵਿਚ ਵੀ ਦਰਜ ਹੋ ਸਕਦਾ ਹੈ। ਇੱਥੇ ਜ਼ੀਰੋ ਐੱਫ.ਆਈ.ਆਰ ਕਰਨ ਤੋਂ ਬਾਅਦ ਅੰਬਾਲਾ ਪੁਲਸ ਨੂੰ ਕੇਸ ਟ੍ਰਾਂਸਫਰ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ ; 124 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਅਗਵਾ, ਕੁੱਟਮਾਰ ਅਤੇ ਲੁੱਟ ਨਾਲ ਸਬੰਧਤ ਇਸ ਮਾਮਲੇ ਦੀ ਜਾਣਕਾਰੀ ਆਈ ਹੈ। ਸਾਡੇ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਕਢਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੰਚਕੂਲਾ ਪੁਲਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਕਿ ਉਥੋਂ ਜ਼ੀਰੋ ਐੱਫ.ਆਈ.ਆਰ. ਆਉਂਦੀ ਹੈ ਜਾਂ ਫਿਰ ਅਸੀਂ ਮਾਮਲਾ ਦਰਜ ਕਰੀਏ। ਪੀੜਤ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ ਪਰ ਇਹ ਦੋਵੇਂ ਗੁੱਟ ਪਹਿਲਾਂ ਵੀ ਕਈ ਵਾਰ ਲੜ ਚੁੱਕੇ ਹਨ। ਇਨ੍ਹਾਂ ਦੋਵੇਂ ਗੁੱਟ ਵੱਖ-ਵੱਖ ਗੈਂਗ ਨਾਲ ਸੰਪਰਕ ਰੱਖਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਜੀਤ ਪਵਾਰ ਨੂੰ ਲੈ ਕੇ ਬੋਲੇ ਸ਼ਰਦ ਪਵਾਰ, ‘ਪਰਿਵਾਰ ਦੇ ਰੂਪ ’ਚ ਅਸੀਂ ਇੱਕਠੇ ਹਾਂ’
NEXT STORY