ਚੇਨਈ, (ਏਜੰਸੀ)-ਤਾਮਿਲਨਾਡੂ ਸਰਕਾਰ ਦੇ ਇਕ ਫੈਸਲੇ ਨੇ ਨਵਾਂ ਸਿਆਸੀ ਵਿਵਾਦ ਛੇੜ ਦਿੱਤਾ ਹੈ। ਮੁੱਖ ਮੰਤਰੀ ਸੀ. ਜੋਸਫ ਵਿਜੇ ਨੇ ਕਾਰੋਬਾਰੀ ਤੇ ਫਿਲਮ ਨਿਰਮਾਤਾ ਕੇ. ਵੈਂਕਟ ਨਾਰਾਇਣ ਨੂੰ ਨਵੀਂ ਦਿੱਲੀ ’ਚ ਤਾਮਿਲਨਾਡੂ ਦਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਇਸ ਅਹੁਦੇ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਇਸ ਨਿਯੁਕਤੀ ਨੂੰ ਲੈ ਕੇ ਰੌਲਾ ਪਾਉਂਦਿਆਂ ਸਰਕਾਰ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਅਹੁਦਾ ਇਕ ਸਾਲ ਲਈ ਹੋਵੇਗਾ। ਮੁੱਖ ਸਕੱਤਰ ਐੱਮ. ਸਾਈ ਕੁਮਾਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ। ਨਿਯੁਕਤੀ ਦੀਆਂ ਬਾਕੀ ਸ਼ਰਤਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।
ਵਿਸ਼ੇਸ਼ ਪ੍ਰਤੀਨਿਧੀ ਦੀ ਭੂਮਿਕਾ ਕੀ ਹੈ?
ਨਵੀਂ ਦਿੱਲੀ ’ਚ ਤਾਮਿਲਨਾਡੂ ਦਾ ਵਿਸ਼ੇਸ਼ ਪ੍ਰਤੀਨਿਧੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਰਮਿਅਾਨ ਤਾਲਮੇਲ ਲਈ ਜ਼ਿੰਮੇਵਾਰ ਹੈ। ਇਸ ਅਹੁਦੇ ’ਤੇ ਬੈਠਾ ਵਿਅਕਤੀ ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਦਰਮਿਅਾਨ ਮੀਟਿੰਗਾਂ ਦਾ ਤਾਲਮੇਲ ਕਰਦਾ ਹੈ, ਕੇਂਦਰੀ ਯੋਜਨਾਵਾਂ ਲਈ ਫੰਡਿੰਗ ਤੇ ਨੀਤੀਗਤ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ। ਨਾਲ ਹੀ ਸੰਸਦ ਸਮਾਗਮ ਦੌਰਾਨ ਸੂਬੇ ਦੇ ਸੰਸਦ ਮੈਂਬਰਾਂ ਨਾਲ ਤਾਲਮੇਲ ਬਣਾਉਣ ’ਚ ਮਦਦ ਕਰਦਾ ਹੈ। ਹੁਣ ਤੱਕ ਆਮ ਤੌਰ ’ਤੇ ਤਜਰਬੇਕਾਰ ਸਿਆਸਤਦਾਨਾਂ ਨੂੰ ਇਸ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਜਾਂਦਾ ਹੈ।
ਤਰੁਣ ਚੁੱਘ ਸਣੇ 8 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ
NEXT STORY