ਨਵੀਂ ਦਿੱਲੀ, (ਏਜੰਸੀ)- ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਨੇਤਾ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਵੀਰਵਾਰ ਨੂੰ ਇਥੇ ਜਾਂਚ ਦੇ ਸਿਲਸਿਲੇ ’ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ। ਪੁਲਸ ਸੂਤਰਾਂ ਮੁਤਾਬਕ, ਦੋਵੇਂ ਨੇਤਾ ਸਵੇਰੇ ਲੱਗਭਗ 11 ਵਜੇ ਰਾਜੌਰੀ ਗਾਰਡਨ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ, ਜਿੱਥੇ ਅਧਿਕਾਰੀਆਂ ਦੀ ਇਕ ਟੀਮ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਦੋਵੇਂ ਨੇਤਾ 13 ਅਕਤੂਬਰ ਨੂੰ ਜੰਤਰ-ਮੰਤਰ ਦੇ ਗੈਰ-ਸੂਚਿਤ ਸਥਾਨ ’ਤੇ ਦਾਖਲ ਹੋਣ ਦੇ ਮਾਮਲੇ ’ਚ ਆਪਣੇ ਖਿਲਾਫ ਦਰਜ 2 ਐੱਫ. ਆਈ. ਆਰਜ਼ ਦੇ ਸਬੰਧ ’ਚ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ। ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ’ਚੋਂ ਹਟਾਇਆ ਜਾ ਚੁੱਕਾ ਹੈ। ਦੋਵੇਂ ਨੇਤਾਵਾਂ ਨੂੰ ਪਹਿਲਾਂ ਵੀ ਜਾਂਚ ’ਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ ਪਰ ਪਹਿਲਾਂ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਸੀ ਅਤੇ ਪੇਸ਼ ਨਹੀਂ ਹੋਏ ਸਨ। ਇਹ ਮਾਮਲੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਨੂੰ ਲੈ ਕੇ ਪਾਬੰਦੀਆਂ ਦੀ ਕਥਿਤ ਉਲੰਘਣਾ ਨਾਲ ਜੁੜੇ ਹਨ। ਪਾਬੰਦੀ ਦੇ ਬਾਵਜੂਦ ਸੀ. ਜੇ. ਪੀ. ਦੇ ਮੈਂਬਰਾਂ ਨੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਸੀ।
ਰਾਹੁਲ, ਖੜਗੇ ਨੇ ‘ਇਨਸਾਫ਼ ਰੈਲੀ’ ਤੋਂ ਬਦਲਾਅ ਦਾ ਬਿਗੁਲ ਫੂਕਿਆ : ਜੈਰਾਮ ਰਮੇਸ਼
NEXT STORY