ਆਰਾ- ਬਿਹਾਰ ਦੇ ਆਰਾ ਜ਼ਿਲ੍ਹੇ 'ਚ ਹਥਿਆਰਬੰਦ ਬਦਮਾਸ਼ਾਂ ਨੇ ਫਾਈਨੈਂਸ ਕੰਪਨੀ ਦੇ ਕਲੈਕਸ਼ਨ ਏਜੰਟ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਇਹ ਘਟਨਾ ਐਤਵਾਰ ਦੇਰ ਸ਼ਾਮ ਮੁਫਸਿਲ ਥਾਣਾ ਖੇਤਰ ਦੇ ਸਾਰੰਗਪੁਰ ਪਿੰਡ ਦੀ ਹੈ। ਪਰਿਵਾਰ ਵਾਲਿਆਂ ਨੇ ਇਸ ਵਾਰਦਾਤ ਦੀ ਵਜ੍ਹਾ ਆਪਣੀ ਰੰਜਿਸ਼ ਦੱਸੀ ਹੈ। ਮ੍ਰਿਤਕ ਨੌਜਵਾਨ ਸ਼ੰਕਰ ਸਿੰਘ (23) ਮੁਫਸਿਲ ਥਾਣਾ ਖੇਤਰ ਦੇ ਭੇਲ ਡੁਮਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਬਜਾਜ ਫਾਇਨੈਂਸ ਕੰਪਨੀ 'ਚ ਕਲੈਕਸ਼ਨ ਏਜੰਟ ਵਜੋਂ ਕੰਮ ਕਰਦਾ ਸੀ। ਉਹ ਦੇਰ ਸ਼ਾਮ ਆਪਣੇ ਦਫ਼ਤਰ ਤੋਂ ਕੰਮ ਖ਼ਤਮ ਕਰ ਕੇ ਬਾਈਕ 'ਤੇ ਘਰ ਆ ਰਿਹਾ ਸੀ। ਇਸ ਵਿਚ ਬਾਈਕ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਉਸ ਨੂੰ ਰੋਕ ਕੇ ਜਾਨਲੇਵਾ ਹਮਲਾ ਕਰਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਮੁਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਦੋਂ ਆਉਂਦੇ-ਜਾਂਦੇ ਲੋਕਾਂ ਦੀ ਨਜ਼ਰ ਖੂਨ ਨਾਲ ਲੱਥਪੱਥ ਨੌਜਵਾਨ 'ਤੇ ਪਈ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਨੇ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਦੀ ਜਾਣਕਾਰੀ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕਰੀਬ 9 ਕਾਰਤੂਸ ਦੇ ਖੋਖੇ ਬਰਾਮਦ ਹੋਏ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਬੂਤ ਜੁਟਾਏ। ਇਸ ਤੋਂ ਬਾਅਦ ਅਪਰਾਧੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ। ਹਾਲ ਹੀ 'ਚ ਕੁਝ ਲੋਕਾਂ ਨਾਲ ਕਹਾਸੁਣੀ ਹੋਈ ਸੀ ਅਤੇ ਸਾਨੂੰ ਸ਼ੱਕ ਹੈ ਕਿ ਉਨ੍ਹਾਂ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੀਂ ਟੈਕਸ ਪ੍ਰਣਾਲੀ ਬਾਰੇ ਅਫਵਾਹਾਂ ਤੋਂ ਸਾਵਧਾਨ! ਵਿੱਤ ਮੰਤਰਾਲੇ ਨੇ ਜਾਰੀ ਕੀਤਾ ਸਪੱਸ਼ਟੀਕਰਨ
NEXT STORY