ਜੈਤੋ (ਰਘੂਨੰਦਨ ਪਰਾਸ਼ਰ)-ਵਿੱਤ ਮੰਤਰਾਲੇ ਨੇ ਸੋਮਵਾਰ ਦੱਸਿਆ ਕਿ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ 11 ਅਕਤੂਬਰ, 2022 ਤੋਂ ਸ਼ੁਰੂ ਹੋ ਰਹੇ ਸਰਕਾਰੀ ਦੌਰੇ ’ਤੇ ਅਮਰੀਕਾ ਜਾ ਰਹੇ ਹਨ। ਆਪਣੀ ਯਾਤਰਾ ਦੌਰਾਨ ਸੀਤਾਰਮਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿਗਾਂ, ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ (ਐੱਫ.ਐੱਮ.ਸੀ.ਬੀ.ਜੀ.) ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣਗੇ। ਵਿੱਤ ਮੰਤਰੀ ਜਾਪਾਨ, ਦੱਖਣੀ ਕੋਰੀਆ, ਸਾਊਦੀ ਅਰਬ, ਆਸਟ੍ਰੇਲੀਆ, ਭੂਟਾਨ, ਨਿਊਜ਼ੀਲੈਂਡ, ਮਿਸਰ, ਜਰਮਨੀ, ਮਾਰੀਸ਼ਸ, ਯੂ.ਏ.ਈ., ਈਰਾਨ ਅਤੇ ਨੀਦਰਲੈਂਡ ਸਮੇਤ ਹੋਰਨਾਂ ਦੇਸ਼ਾਂ ਨਾਲ ਦੁਵੱਲੀਆਂ ਮੀਟਿੰਗਾਂ ’ਚ ਹਿੱਸਾ ਲੈਣਗੇ। ਵਿੱਤ ਮੰਤਰੀ ਓ. ਈ. ਸੀ. ਡੀ., ਯੂਰਪੀਅਨ ਕਮਿਸ਼ਨ ਅਤੇ ਯੂ. ਐੱਨ. ਡੀ. ਪੀ. ਦੇ ਨੇਤਾਵਾਂ ਅਤੇ ਮੁਖੀਆਂ ਨਾਲ ‘ਵਨ ਆਨ ਵਨ’ (ਇਕ ਇਕ ਕਰਕੇ) ਮੀਟਿੰਗਾਂ ਵੀ ਕਰਨਗੇ।
ਇਕ ਉੱਚ-ਪੱਧਰੀ ਮੀਟਿੰਗ ’ਚ ਵਿੱਤ ਮੰਤਰੀ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕਰਨ ਲਈ ਅਮਰੀਕਾ ਦੇ ਵਿੱਤ ਸਕੱਤਰ ਜੇਨੇਟ ਯੇਲੇਨ ਅਤੇ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕਰਨਗੇ। - ਕੇਂਦਰੀ ਵਿੱਤ ਮੰਤਰੀ ਵਾਸ਼ਿੰਗਟਨ, ਡੀ. ਸੀ. ’ਚ ਸਥਿਤ ਇਕ ਗੈਰ-ਲਾਭਕਾਰੀ ਜਨਤਕ ਨੀਤੀ ਸੰਗਠਨ, ਬੁਕਿੰਗਸ ਇੰਸਟੀਚਿਊਸ਼ਨ ’ਚ ‘ਭਾਰਤ ਦੀਆਂ ਆਰਥਿਕ ਸੰਭਾਵਨਾਵਾਂ ਅਤੇ ਵਿਸ਼ਵ ਆਰਥਿਕਤਾ ’ਚ ਭੂਮਿਕਾ’ ਵਿਸ਼ੇ ’ਤੇ ਇਕ ਫਾਇਰ ਸਾਈਡ ਚੈਟ ’ਚ ਵੀ ਹਿੱਸਾ ਲੈਣਗੇ। ਸੀਤਾਰਮਨ ਆਪਣੀ ਯਾਤਰਾ ਦੌਰਾਨ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ (ਐੱਸ. ਏ. ਆਈ. ਐੱਸ) ’ਚ ਭਾਰਤ ਦੀ ਵਿਲੱਖਣ ਡਿਜੀਟਲ ਜਨਤਕ ਗੁੱਡਜ਼ (ਡੀ. ਪੀ. ਜੀ.) ਕਹਾਣੀ ਅਤੇ ਭਾਰਤ ’ਚ ‘ਟੈਕਨਾਲੋਜੀ ਵਿੱਤ ਤੇ ਸ਼ਾਸਨ' ਦੇ ਆਪਸੀ ਸਬੰਧਾਂ ਦੁਆਰਾ ਬਣਾਏ ਗੁਣਾਤਮਕ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।
ਯਾਤਰਾ ਦੇ ਆਖ਼ਰੀ ਹਿੱਸੇ ਦੌਰਾਨ ਕੇਂਦਰੀ ਵਿੱਤ ਮੰਤਰੀ ਯੂ. ਐੱਸ. ਆਈ. ਬੀ. ਸੀ. ਅਤੇ ਯੂ. ਐੱਸ. ਆਈ. ਐੱਸ. ਪੀ. ਐੱਫ. ਨਾਲ 'ਭਾਰਤ-ਅਮਰੀਕਾ ਗਲਿਆਰੇ ’ਚ ਨਿਵੇਸ਼ ਅਤੇ ਨਵੀਨਤਾ ਨੂੰ ਮਜ਼ਬੂਤ ਕਰਨਾ' ਅਤੇ ‘ਭਾਰਤ ਦੀ ਡਿਜੀਟਲ ਕ੍ਰਾਂਤੀ ’ਚ ਨਿਵੇਸ਼’ ਵਿਸ਼ੇ ’ਤੇ ਗੋਲਮੇਜ਼ ਮੀਟਿੰਗਾਂ ’ਚ ਹਿੱਸਾ ਲੈਣਗੇ। ਪ੍ਰਮੁੱਖ ਕਾਰੋਬਾਰੀ ਦਿੱਗਜਾਂ ਅਤੇ ਨਿਵੇਸ਼ਕਾਂ ਨਾਲ ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਭਾਰਤ ਦੀਆਂ ਨੀਤੀਗਤ ਤਰਜੀਹਾਂ ਨੂੰ ਉਜਾਗਰ ਕਰਨਾ ਅਤੇ ਨਿਵੇਸ਼ ਦੇ ਸਥਾਨ ਵਜੋਂ ਭਾਰਤ ਦੇ ਆਕਰਸ਼ਣ ਨੂੰ ਪ੍ਰਦਰਸ਼ਿਤ ਕਰਕੇ ਵਿਦੇਸ਼ੀ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਉਪਾਵਾਂ ’ਤੇ ਵਿਚਾਰ ਚਰਚਾ ਕਰਨਾ ਹੈ।
ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸਤੇਂਦਰ ਜੈਨ ਦੀ ਪਟੀਸ਼ਨ 'ਤੇ SC ਭਲਕੇ ਕਰੇਗਾ ਸੁਣਵਾਈ
NEXT STORY