ਜੀਂਦ, (ਸੰਜੀਵ ਨੈਨ)- ਜੀਂਦ ਸਮੇਤ ਹਰਿਆਣਾ ਦੇ ਕਈ ਜ਼ਿਲਿਆਂ ’ਚ ਸੁਸਾਇਟੀ ਬਣਾ ਕੇ ਅਤੇ ਉਸ ’ਚ ਨਿਵੇਸ਼ ਕਰਵਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਧੋਖਾਦੇਹੀ ਦੀ ਰਕਮ ਬਹੁਤ ਵੱਡੀ ਹੈ ਪਰ ਹੁਣ ਤੱਕ ਕੁਝ ਕੁ ਲੋਕਾਂ ਵੱਲੋਂ ਹੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਬਾਲੀਵੁੱਡ ਦੇ ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਰਹੇ ਹਨ। ਹੁਣ ਇਹ ਕੰਪਨੀ ਬੰਦ ਹੋ ਚੁਕੀ ਹੈ। ਜ਼ਿਲਾ ਪੁਲਸ ਨੇ ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ’ਚ ਇਹ ਦੱਸਿਆ ਗਿਆ ਹੈ ਕਿ ਸੁਸਾਇਟੀ ਨੇ ਮਲਟੀ-ਲੈਵਲ ਮਾਰਕੀਟਿੰਗ ਸਿਸਟਮ ’ਤੇ ਕੰਮ ਕਰਦਿਆਂ ਕਰੋੜਾਂ ਰੁਪਏ ਦਾ ਨਿਵੇਸ਼ ਇਕੱਠਾ ਕੀਤਾ ਤੇ ਅੰਤ ’ਚ ਕੰਪਨੀ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਗਈ।
ਜੁਲਾਨਾ ਪੁਲਸ ਨੇ ਦੁਬਈ ਤੇ ਮੁੰਬਈ ’ਚ ਬੈਠੇ ਸ਼੍ਰੇਅਸ ਤੇ ਆਲੋਕ ਸਮੇਤ 9 ਵਿਅਕਤੀਆਂ ਵਿਰੁੱਧ ਧੋਖਾਦੇਹੀ ਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸੋਨੀਪਤ ’ਚ ਸ਼੍ਰੇਅਸ ਤੇ ਆਲੋਕ ਨਾਥ ਵਿਰੁੱਧ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਸੁਸਾਇਟੀ ਨੇ ਸੋਨੀਪਤ ’ਚ 50 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕੀਤੀ ਹੈ।
ਸੋਨੀਪਤ ਜ਼ਿਲੇ ਦੇ ਛਪਰਾ ਪਿੰਡ ਦੇ ਵਸਨੀਕ ਜਸਵੀਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਲਿਮਟਿਡ ਨੇ ਵਿੱਤੀ ਯੋਜਨਾਵਾਂ ਰਾਹੀਂ ਲੋਕਾਂ ਨਾਲ ਧੋਖਾਦੇਹੀ ਕਰਨ ਦਾ ਗੰਭੀਰ ਅਪਰਾਧ ਕੀਤਾ ਹੈ।
ਭਾਜਪਾ ਆਗੂ ਨੇ ਪਤਨੀ ਤੇ ਬੱਚਿਆਂ ਨੂੰ ਮਾਰੀ ਗੋਲੀ, 3 ਬੱਚਿਆਂ ਦੀ ਮੌਤ
NEXT STORY