ਨਵੀਂ ਦਿੱਲੀ - ਰਿਪਬਲਿਕ ਟੀਵੀ ਦੇ ਚੀਫ ਐਡਿਟਰ ਇਸ ਚੀਫ ਅਰਨਬ ਗੋਸਵਾਮੀ ਨੂੰ ਬੁੱਧਵਾਰ ਦੀ ਸਵੇਰ ਮੁੰਬਈ ਪੁਲਸ ਨੇ ਦੋ ਸਾਲ ਪੁਰਾਣੇ ਆਤਮ ਹੱਤਿਆ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ। ਮੁੰਬਈ ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਕਈ ਰਾਜਨੀਤਕ ਪਾਰਟੀਆਂ ਅਤੇ ਦਿੱਗਜ ਨੇਤਾਵਾਂ ਨੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ। ਇਸ 'ਚ ਅਰਨਬ ਗੋਸਵਾਮੀ ਨੇ ਮੁੰਬਈ ਪੁਲਸ 'ਤੇ ਕੁੱਟਮਾਰ ਕਰਨ ਦਾ ਵੀ ਇਲਜ਼ਾਮ ਲਗਾਇਆ। ਉਥੇ ਹੀ, ਹੁਣ ਮੁੰਬਈ ਪੁਲਸ ਨੇ ਅਰਨਬ, ਉਨ੍ਹਾਂ ਦੀ ਪਤਨੀ ਅਤੇ ਬੇਟੇ ਖ਼ਿਲਾਫ਼ ਕਥਿਤ ਰੂਪ ਨਾਲ ਜਨਾਨਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਦੇ ਇਲਜ਼ਾਮ 'ਚ ਇੱਕ ਹੋਰ FIR ਦਰਜ ਕੀਤੀ ਹੈ।
ਅਰਨਬ 'ਤੇ ਜਨਾਨਾ ਪੁਲਸ ਨਾਲ ਕੁੱਟਮਾਰ ਦਾ ਇਲਜ਼ਾਮ
ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸਵੇਰ ਮੁੰਬਈ ਪੁਲਸ ਨੇ ਅਰਨਬ ਗੋਸਵਾਮੀ ਨੂੰ 53 ਸਾਲ ਦੇ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਰੂਪ ਨਾਲ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਅਰਨਬ ਨੂੰ ਗ੍ਰਿਫਤਾਰ ਕਰ ਲੈ ਜਾਂਦੇ ਮੁੰਬਈ ਪੁਲਸ ਦੇ ਅਧਿਕਾਰੀਆਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਗ੍ਰਿਫਤਾਰੀ ਤੋਂ ਬਾਅਦ ਅਰਨਬ ਨੇ ਦਾਅਵਾ ਕੀਤਾ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਥੇ ਹੀ, ਮੁੰਬਈ ਪੁਲਸ ਨੇ ਵੀ ਅਰਨਬ ਸਮੇਤ ਉਨ੍ਹਾਂ ਦੇ ਪਰਿਵਾਰ 'ਤੇ ਜਨਾਨਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ
ਅਰਨਬ ਗੋਸਵਾਮੀ ਅਤੇ ਹੋਰਾਂ 'ਤੇ ਇਲਜ਼ਾਮ ਹੈ ਕਿ ਜਦੋਂ ਅੱਜ (ਬੁੱਧਵਾਰ) ਸਵੇਰ ਪੁਲਸ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਕਥਿਤ ਤੌਰ 'ਤੇ ਜਨਾਨਾ ਪੁਲਸ ਅਧਿਕਾਰੀ ਦੇ ਨਾਲ ਕੁੱਟਮਾਰ ਕੀਤੀ। ਇਸ ਮਾਮਲੇ 'ਚ ਗੋਸਵਾਮੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 506 (ਧਮਕੀ ਦੇਣਾ), 353 (ਜਨਤਕ ਸੇਵਕ 'ਤੇ ਉਸ ਨੂੰ ਆਪਣਾ ਫਰਜ਼ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ), 504 (ਸ਼ਾਂਤੀ ਭੰਗ ਕਰਨ ਲਈ ਉਕਸਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪੁਹੰਚਾਉਣ ਨਾਲ ਸਬੰਧਿਤ ਐਕਟ ਦੇ ਤਹਿਤ ਐੱਨ.ਐੱਮ. ਜੋਸ਼ੀ ਪੁਲਸ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
SJF ਨੇ ਦਿੱਤੀ ਏਅਰ ਇੰਡੀਆ ਫਲਾਈਟਾਂ ਨੂੰ ਰੋਕਣ ਦੀ ਧਮਕੀ, ਹਾਈ ਅਲਰਟ 'ਤੇ IGI ਏਅਰਪੋਰਟ
NEXT STORY