ਕੋਲਕਾਤਾ (ਵਾਰਤਾ)— ਦੱਖਣੀ ਕੋਲਕਾਤਾ ਦੇ ਇਕ ਮਕਾਨ ਵਿਚ ਅੱਗ ਲੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਜਦਕਿ ਬੜਾ ਬਜ਼ਾਰ ਇਲਾਕੇ ਦੇ ਕੈਨਿੰਗ ਸਟਰੀਟ ਸਥਿਤ ਗਹਿਣਿਆਂ ਅਤੇ ਪਲਾਸਟਿਕ ਦੀਆਂ ਵਸਤੂਆਂ ਦੇ ਥੋਕ ਬਜ਼ਾਰ ਵਾਲੀ ਬਹੁ-ਮੰਜ਼ਲਾ ਇਮਾਰਤ ਵਿਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਅਧਿਕਾਰਤ ਸੂਤਰਾਂ ਮੁਤਾਬਕ ਸ਼ਹਿਰ ਦੇ ਮੱਧ ਸਥਿਤ ਬਹੁ-ਮੰਜ਼ਲਾ ਇਮਾਰਤ ਵਿਚ ਅੱਗ ਬੁਝਾਉਣ ਦੇ ਕੰਮ 'ਚ ਅੱਗ ਬੁਝਾਊ ਦਸਤੇ ਦੇ ਕਰੀਬ 10 ਕਾਮਿਆਂ ਨੂੰ ਲਾਇਆ ਗਿਆ। ਇਸ 'ਚ ਕਿਸੇ ਦੇ ਝੁਲਸ ਦੀ ਖ਼ਬਰ ਨਹੀਂ ਹੈ।
ਸ਼ੁਰੂਆਤੀ ਰਿਪੋਰਟ ਮੁਤਾਬਕ ਅੱਜ ਸਵੇਰੇ 9 ਵਜੇ ਦੇ ਕਰੀਬ ਇਮਾਰਤ ਦੀ ਚੌਥੀ ਮੰਜ਼ਲ ਤੋਂ ਅੱਗ ਦੇ ਚਿੰਗਾੜੇ ਨਿਕਲਦੇ ਵੇਖੇ ਗਏ। ਫਿਰ ਅੱਗ ਦੀਆਂ ਲਪਟਾਂ ਅਤੇ ਧੂੰਏਂ ਨਾਲ ਉੱਪਰ ਦੀਆਂ ਮੰਜ਼ਲਾ ਢੱਕੀਆਂ ਗਈਆਂ। ਸੰਘਣਾ ਇਲਾਕਾ ਹੋਣ ਕਾਰਨ ਫਾਇਰ ਕਾਮਿਆਂ ਨੂੰ ਅੱਗ 'ਤੇ ਕਾਬੂ ਪਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਦੱਖਣੀ ਕੋਲਕਾਤਾ ਦੇ ਪ੍ਰਾਣਸ਼੍ਰੀ ਇਲਾਕੇ ਵਿਚ ਸਥਿਤ ਇਕ ਮਕਾਨ ਵਿਚ ਪਹਿਲੀ ਮੰਜ਼ਲ 'ਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ 62 ਸਾਲਾ ਸੋਮਾ ਮਿੱਤਰਾ ਅਤੇ ਉਨ੍ਹਾਂ ਦੀ 42 ਸਾਲਾ ਧੀ ਕਾਕੋਲੀ ਮਿੱਤਰਾ ਦੀ ਮੌਤ ਹੋ ਗਈ। ਦੋ ਮੰਜ਼ਲਾ ਇਸ ਮਕਾਨ ਦੇ ਸਤ੍ਹਾ 'ਤੇ ਰਹਿਣ ਵਾਲੇ ਲੋਕਾਂ ਨੇ ਸਮੇਂ ਰਹਿੰਦੇ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ, ਜਦਕਿ ਮਾਂ-ਬੇਟੀ ਅੱਗ ਦੀਆਂ ਸ਼ਿਕਾਰ ਹੋ ਗਈਆਂ।
ਪੁਲਸ ਕਤਲਕਾਂਡ ਦੇ ਮੁੱਖ ਦੋਸ਼ੀ ਦਾ ਸਾਥੀ ਗ੍ਰਿਫਤਾਰ, ਕਿਹਾ- ਥਾਣੇ ਤੋਂ ਆਏ ਫੋਨ ਤੋਂ ਬਾਅਦ ਹੋਈ ਵਾਰਦਾਤ
NEXT STORY