ਝਾਂਸੀ— ਲਖਨਊ 'ਚ ਝਾਂਸੀ ਦੇ ਇਕ ਘਰ 'ਚ ਅਚਾਨਕ ਹੀ ਅੱਗ ਲੱਗ ਗਈ, ਜਿਸ 'ਚ 4 ਜਾਨਾਂ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ 'ਚ ਮਹਿਲਾ ਅਤੇ ਉਸ ਦੇ 3 ਬੱਚਿਆਂ ਦੀ ਸੜ੍ਹ ਕੇ ਮੌਤ ਹੋ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗਿਆ।
ਦੱਸਣਾ ਚਾਹੁੰਦੇ ਹਾਂ ਕਿ ਦਰਦਨਾਕ ਹਾਦਸਾ ਮੌਂਠ ਥਾਣਾ ਇਲਾਕੇ ਦੇ ਪਿੰਡ ਬਮਰੌਲੀ ਦੇ ਇਕ ਘਰ 'ਚ ਹੋਇਆ ਹੈ। ਜਿੱਥੇ ਵਰਿੰਦਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਵਰਿੰਦਰ ਦੇ ਘਰ 'ਚ ਉਸ ਦੀ ਪਤਨੀ ਸੁਨੀਤਾ, 8 ਸਾਲਾਂ ਨੈਨਸੀ, 5 ਸਾਲਾਂ ਗੁੱਲੂ ਅਤੇ 2 ਸਾਲਾਂ ਰੌਣਕ ਰਹਿੰਦੇ ਸਨ। ਅਚਾਨਕ ਸਥਾਨਕ ਲੋਕਾਂ ਨੇ ਵਰਿੰਦਰ ਦੇ ਘਰ ਧੂੰਆ ਨਿਕਲਣ ਨਜ਼ਰ ਆਇਆ ਤਾਂ ਨਜ਼ਦੀਕ ਜਾ ਕੇ ਦੇਖਿਆ ਤਾਂ ਘਰ 'ਚ ਜ਼ਬਰਦਸਤ ਅੱਗ ਲੱਗੀ ਸੀ।
ਇਸ ਗੱਲ ਦੀ ਜਾਣਕਾਰੀ ਲੋਕਾਂ ਨੇ ਫਾਇਰ ਬਿਗ੍ਰੇਡ ਅਤੇ ਥਾਣੇ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ 'ਤੇ ਪੁਲਸ ਅਤੇ ਫਾਇਰ ਬਿਗ੍ਰੇਡ ਮੌਕੇ 'ਤੇ ਪਹੁੰਚੀ। ਘਰ 'ਚ ਅੱਗ ਲੱਗੀ ਨੂੰ ਕਿਸੇ ਤਰ੍ਹਾਂ ਬੁਝਾਇਆ ਗਿਆ। ਇਸ ਦੌਰਾਨ ਸੁਨੀਤਾ ਸਮੇਤ ਬੱਚਿਆਂ ਦੀ ਅੱਗ ਨਾਲ ਸੜ੍ਹ ਕੇ ਦਰਦਨਾਕ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਨਪੁਰ 'ਚ 'ਆਈ ਲਵ ਪਾਕਿਸਤਾਨ' ਲਿਖੇ ਗੁਬਾਰੇ ਮਿਲਣ ਨਾਲ ਬਵਾਲ
NEXT STORY