ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਇਕ ਬਹੁਮੰਜ਼ਿਲਾ ਹਸਪਤਾਲ ਦੇ ਬੇਸਮੈਂਟ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕਰੀਬ 100 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਾਹੀਬਾਗ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮੁਤਾਬਕ ਸਵੇਰੇ ਸਾਢੇ 4 ਵਜੇ ਰਾਜਸਥਾਨ ਹਸਪਤਾਲ ਦੇ ਬੇਸਮੈਂਟ 'ਚ ਅੱਗ ਲੱਗ ਗਈ। ਪੁਲਸ ਇੰਸਪੈਕਟਰ ਐੱਮ. ਡੀ. ਚੰਪਾਵਤ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮੀ ਅੱਗ ਬੁਝਾਉਣ ਦੇ ਕੰਮ ਵਿਚ ਲੱਗੇ ਹੋਏ ਹਨ। ਹਸਪਤਾਲ ਦੇ ਬੇਸਮੈਂਟ ਤੋਂ ਲਗਾਤਾਰ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 100 ਮਰੀਜ਼ਾਂ ਨੂੰ ਸਾਵਧਾਨੀ ਦੇ ਤੌਰ 'ਤੇ ਹਸਪਤਾਲ ਵਿਚੋਂ ਬਾਹਰ ਲਿਜਾਇਆ ਗਿਆ ਹੈ। ਹਸਪਤਾਲ ਇਕ ਚੈਰੀਟੇਬਲ ਟਰੱਸਟ ਵਲੋਂ ਚਲਾਇਆ ਜਾਂਦਾ ਹੈ।
SIA ਵਲੋਂ ਨਾਰਕੋ ਅੱਤਵਾਦ ਵਿਰੁੱਧ ਵੱਡੀ ਕਾਰਵਾਈ, ਪੁੰਛ ਜ਼ਿਲ੍ਹੇ ’ਚ ਕਈ ਥਾਈਂ ਛਾਪੇ
NEXT STORY