ਗੁੜਗਾਓਂ— ਹਰਿਆਣਾ 'ਚ ਗੁੜਗਾਓਂ ਦੇ ਇਕ ਹਸਪਤਾਲ 'ਚ ਸ਼ੁੱਕਰਵਾਰ ਦੀ ਸਵੇਰ ਗੰਭੀਰ ਅੱਗ ਲੱਗ ਗਈ। ਜਿਸ ਕਾਰਨ ਜਨਰਲ ਵਾਰਡ ਅਤੇ ਆਈ.ਸੀ.ਯੂ. ਸੜ੍ਹ ਕੇ ਸੁਆਹ ਹੋ ਗਏ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਥੇ ਨਿਊ ਰੇਲਵੇ ਰੋਡ 'ਤੇ ਸਥਿਤ ਸ਼ੀਤਲਾ ਹਸਪਤਾਲ ਦੇ ਜਨਰਲ ਵਾਰਡ 'ਚ ਸਵੇਰੇ ਕਰੀਬ ਸਾਢੇ ਨੌ ਵਜੇ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਏ.ਸੀ. 'ਚ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਅੱਗ ਨੇ ਤੇਜੀ ਨਾਲ ਆਈ.ਸੀ.ਯੂ. ਅਤੇ ਹੋਰ ਨੇੜਲੇ ਹਿੱਸਿਆਂ ਨੂੰ ਆਪਣੀ ਚਪੇਟ 'ਚ ਲੈ ਲਿਆ। ਜਨਰਲ ਵਾਰਡ ਅਤੇ ਆਈ.ਸੀ.ਯੂ. 'ਚ 10 ਬੱਚਿਆਂ ਸਣੇ 25 ਮਰੀਜ ਦਾਖਲ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਸਟਾਫ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਚਾ ਲਿਆ। ਅੱਗ 'ਤੇ ਕਾਬੂ ਪਾਉਣ 'ਚ ਦੋ ਘੰਟੇ ਦਾ ਸਮਾਂ ਲਗਾ।
ਆਸਾਨ ਹੋਇਆ ਸਫਰ, ਰੇਲਵੇ ਨੇ ਲਾਂਚ ਕੀਤਾ ਸਾਰਥੀ ਐਪ
NEXT STORY