ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹਾ ਹਸਪਤਾਲ ਦੇ ਇੱਕ ਹਿੱਸੇ ਵਿੱਚ ਸ਼ਨੀਵਾਰ ਨੂੰ ਅੱਗ ਲੱਗ ਜਾਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਹਸਪਤਾਲ ਦੇ ਕਰਮਚਾਰੀਆਂ, ਫਾਇਰ ਅਤੇ ਐਮਰਜੈਂਸੀ ਸੇਵਾ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਕੇ ਅੱਗ 'ਤੇ ਕਾਬੂ ਪਾਇਆ ਅਤੇ ਇਸਨੂੰ ਵਾਰਡਾਂ ਵਿੱਚ ਫੈਲਣ ਤੋਂ ਰੋਕ ਲਿਆ। ਉਨ੍ਹਾਂ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਅਨੁਸਾਰ ਅੱਗ ਸਵੇਰੇ 8 ਵਜੇ ਦੇ ਕਰੀਬ ਹਸਪਤਾਲ ਦੇ ਡਿਲੀਵਰੀ ਰੂਮ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿੱਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਨੂੰ ਖਾਣੇ 'ਚ ਮਿਲੇਗੀ ਚਿਕਨ ਬਿਰਿਆਨੀ; ਵਿਜੇ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ
ਉਨ੍ਹਾਂ ਕਿਹਾ ਕਿ ਅੱਗ ਦੀਆਂ ਲਪਟਾਂ ਨੇ ਨੇੜਲੇ ਕਮਰੇ ਦੀਆਂ ਖਿੜਕੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਮਰੇ ਵਿੱਚ ਹਸਪਤਾਲ ਦੇ ਅਣਵਰਤੇ ਉਪਕਰਣ ਰੱਖੇ ਹੋਏ ਸਨ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਹਸਪਤਾਲ ਦੇ ਸਟਾਫ਼ ਨੇ ਤੁਰੰਤ ਇਸਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਡਾਕਟਰ ਨੇ ਕਿਹਾ, "ਅੱਗ ਅਚਾਨਕ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਹਸਪਤਾਲ ਦੇ ਸਟਾਫ ਨੇ ਤੁਰੰਤ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਵਿਭਾਗ ਅਤੇ ਪੁਲਸ ਨੂੰ ਸੂਚਿਤ ਕੀਤਾ। ਇੱਕ ਫਾਇਰ ਇੰਜਣ ਤੁਰੰਤ ਹਸਪਤਾਲ ਪਹੁੰਚਿਆ ਅਤੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।"
ਇਹ ਵੀ ਪੜ੍ਹੋ : 8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ ਕਰਨਾਟਕ ਸਰਕਾਰ ਨੂੰ ਦਿੱਤਾ 3 ਦਿਨ ਦਾ ਸਮਾਂ
ਉਨ੍ਹਾਂ ਕਿਹਾ ਕਿ ਜਿਸ ਕਮਰੇ ਦੇ ਨੇੜੇ ਅੱਗ ਲੱਗੀ, ਉਹ ਹਸਪਤਾਲ ਦੇ ਵਾਰਡਾਂ ਤੋਂ ਲਗਭਗ 10 ਮੀਟਰ ਦੀ ਦੂਰੀ 'ਤੇ ਹੈ। ਹਸਪਤਾਲ ਦੇ ਸਟਾਫ਼ ਦੀ ਚੌਕਸੀ ਅਤੇ ਤੁਰੰਤ ਕੀਤੀ ਕਾਰਵਾਈ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ। ਹਸਪਤਾਲ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕੁਝ ਖਿੜਕੀਆਂ ਸੜ ਗਈਆਂ ਅਤੇ ਕੁਝ ਵਰਤੋਂ ਯੋਗ ਚੀਜ਼ਾਂ ਨੂੰ ਨੁਕਸਾਨ ਪਹੁੰਚਿਆ। ਸਾਵਧਾਨੀ ਵਜੋਂ ਬਹੁਤ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਸਹਾਇਕਾਂ ਦੁਆਰਾ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਪ੍ਰਭਾਵਿਤ ਖੇਤਰ ਤੋਂ ਸੰਘਣਾ ਧੂੰਆਂ ਵੀ ਉੱਠਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਂ ਬਗਲਾਮੁਖੀ ਮੰਦਰ ਨੇੜੇ ਭਿਆਨਕ ਹਾਦਸਾ ! ਨਾਲੇ 'ਚ ਜਾ ਡਿੱਗੀ ਕਾਰ, 8 ਲੋਕਾਂ ਦੀ ਦਰਦਨਾਕ ਮੌਤ
NEXT STORY