ਹਰਿਦੁਆਰ : ਸਰਵਾਨੰਦ ਘਾਟ ਦੇ ਸਾਹਮਣੇ ਹਰਿਦੁਆਰ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਸ਼ਨੀਵਾਰ ਨੂੰ ਇੱਕ ਚੱਲਦੀ ਬੱਸ ਵਿੱਚ ਅੱਗ ਲੱਗ ਗਈ, ਜਿਸ ਕਾਰਨ ਭਾਰੀ ਆਵਾਜਾਈ ਜਾਮ ਹੋ ਗਈ। ਹਾਦਸੇ ਦਾ ਪਤਾ ਲਗਦੇ ਹੀ ਯਾਤਰੀਆਂ ਵਿਚ ਚੀਕ ਚਿਹਾੜਾ ਪੈ ਗਿਆ।
ਅੱਗ ਬੁਝਾਊ ਦਸਤੇ ਮੌਕੇ 'ਤੇ ਪਹੁੰਚ ਗਏ ਹਨ ਅਤੇ 30 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਕੋਟਾ-ਰਾਜਸਥਾਨ ਤੋਂ 30 ਯਾਤਰੀਆਂ ਨੂੰ ਲੈ ਕੇ ਹਰਿਦੁਆਰ ਤੋਂ ਪਰਤ ਰਹੇ ਸਨ।
ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਗ ਡੀਜ਼ਲ ਲੀਕ ਹੋਣ ਕਾਰਨ ਲੱਗੀ ਹੋ ਸਕਦੀ ਹੈ।
ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ ਪੈਣ ਦਿਓ ਦੂਜਿਆਂ ਦੀ ਨਜ਼ਰ
NEXT STORY