ਰਾਜਗੜ੍ਹ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਵਿਚਾਲੇ 11 ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਾਲੇ ਨੂੰ ਪਾਰ ਕਰਦੇ ਸਮੇਂ ਰੁੜ੍ਹ ਗਈ। ਇਸ ਹਾਦਸੇ 'ਚ ਇਕ ਕੁੜੀ ਸਣੇ 9 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਾਰੰਗਪੁਰ ਸ਼ਹਿਰ ਨੇੜੇ ਉਦੋਂ ਵਾਪਰੀ, ਜਦੋਂ ਵੈਨ ਦਾ ਡਰਾਈਵਰ ਪਡਾਨਾ ਬਾਈਪਾਸ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਵੈਨ 'ਚ ਸਵਾਰ 2 ਲੋਕ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ।
ਚਸ਼ਮਦੀਦਾਂ ਅਨੁਸਾਰ, ਸਥਾਨਕ ਪ੍ਰਸ਼ਾਸਨ ਨੇ ਕਰਮਚਾਰੀਆਂ ਅਤੇ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਡਰਾਈਵਰ ਨੂੰ ਅੱਗੇ ਨਾ ਜਾਣ ਦੀ ਚਿਤਾਵਨੀ ਦਿੱਤੀ ਸੀ ਪਰ ਉਹ ਅੱਗੇ ਵਧਦਾ ਰਿਹਾ ਅਤੇ ਕੁਝ ਹੀ ਪਲਾਂ 'ਚ ਤੇਜ਼ ਵਹਾਅ ਵੈਨ ਨੂੰ ਖਿੱਚ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਆਪਣੀ ਜਾਨ ਜ਼ੋਖਮ 'ਚ ਪਾ ਕੇ ਰੱਸੀਆਂ ਬੰਨ੍ਹੀਆਂ ਅਤੇ ਬਾਚਅ ਮੁਹਿੰਮ ਚਲਾਈ, ਜਿਸ ਨਾਲ ਕੁਝ ਯਾਤਰੀਆਂ ਨੂੰ ਬਾਹਰ ਕੱਢਣ 'ਚ ਸਫ਼ਲ ਰਹੇ। ਇਕ ਕੁੜੀ ਸਮੇਤ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਭਾਰੀ ਬਾਰਿਸ਼ ਕਾਰਨ ਨਦੀਆਂ ਅਤੇ ਨਾਲੇ 'ਚ ਪਾਣੀ ਦਾ ਵਹਾਅ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਨੇ ਲਾਪਰਵਾਹੀ ਨਾਲ ਵੈਨ ਨੂੰ ਪਡਾਨਾ ਬਾਈਪਾਸ ਕੋਲ ਸੜਕ 'ਤੇ ਬਣੇ ਨਾਲੇ ਦੇ ਤੇਜ਼ ਵਹਾਅ 'ਚ ਉਤਾਰ ਦਿੱਤਾ ਅਤੇ ਉਹ ਕੁਝ ਹੀ ਦੇਰ 'ਚ ਡੁੱਬ ਗਈ, ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
NEXT STORY