ਨੈਨੀਤਾਲ- ਉੱਤਰਾਖੰਡ ਦੇ ਲਾਲਕੁਆਂ 'ਚ ਵਿਆਹ ਸਮਾਰੋਹ 'ਚ ਗੋਲੀ ਚੱਲਣ ਨਾਲ ਦੋ ਲੋਕ ਜ਼ਖ਼ਮੀ ਹੋ ਗਏ। ਇਸ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ, ਲਾਲਕੁਆਂ 'ਚ ਸ਼ੁੱਕਰਵਾਰ ਰਾਤ ਨੂੰ ਵਿਆਹ ਸਮਾਰੋਹ ਚੱਲ ਰਿਹਾ ਸੀ। ਲੋਕ ਡੀਜੇ ਦੀ ਧੁੰਨ 'ਤੇ ਥਿਰਕ ਰਹੇ ਸਨ। ਇਸ ਦੌਰਾਨ ਇੰਦਰਾਨਗਰ ਬਿੰਦੁਖਤਾ ਨਿਵਾਸੀ ਮਨੋਜ ਪਾਂਡੇ ਦੇ ਹੱਥ 'ਚ ਰਿਵਾਲਵਰ ਸੀ। ਉਸਦੇ ਸਾਥੀ ਦਿਪਕ ਸਤੀ ਨੇ ਰਿਵਾਲਵਰ 'ਚੋਂ ਰਾਊਂਡ ਕੱਢਣ ਦੀ ਸਲਾਹ ਦਿੱਤੀ।
ਗੋਲੀ ਮਨੋਜ ਦੀ ਹਥੇਲੀ ਨੂੰ ਵਿੰਨ੍ਹ ਕੇ ਦੀਪਕ ਸਤੀ ਦੇ ਪੱਟ ਵਿੱਚ ਜਾ ਵੱਜੀ। ਇਸ ਨਾਲ ਵਿਆਹ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਲਾਲਕੂਆਂ ਇੰਚਾਰਜ ਇੰਸਪੈਕਟਰ ਦਿਨੇਸ਼ ਸਿੰਘ ਫਰਤਿਆਲ ਨੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਪਤਾ ਲੱਗਾ ਕਿ ਜਿਸ ਰਿਵਾਲਵਰ 'ਚੋਂ ਗੋਲੀ ਚਲਾਈ ਗਈ ਸੀ, ਉਹ ਮੋਟਾਹਲਡੂ ਬਕੂਲੀਆ ਦੇ ਵਿਨੇ ਪਾਠਕ ਉਰਫ਼ ਵਿੱਕੀ ਦੇ ਨਾਮ 'ਤੇ ਰਜਿਸਟਰਡ ਸੀ।
ਪੁਲਸ ਨੇ ਵਿਨੈ ਪਾਠਕ ਅਤੇ ਮਨੋਜ ਪਾਂਡੇ ਨੂੰ ਅਸਲਾ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਆਪਣੀ ਗਲਤੀ ਮੰਨ ਲਈ ਹੈ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 30 ਅਤੇ ਭਾਰਤੀ ਦੰਡਾਵਲੀ ਦੀ ਧਾਰਾ 125 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਵੱਡਾ ਹਾਦਸਾ; ਐਂਬੂਲੈਂਸ 'ਤੇ ਪਲਟਿਆ ਬਜਰੀ ਨਾਲ ਭਰਿਆ ਟਰੱਕ, ਗਰਭਵਤੀ ਔਰਤ ਸਮੇਤ 4 ਦੀ ਮੌਤ
NEXT STORY