ਮੁੰਬਈ— ਇੱਥੋਂ ਦੇ ਫਾਇਰਮੈਨ ਜਿਹੜੇ ਹਮੇਸ਼ਾ ਅੱਗ ਬੁਝਾਉਣ ਸਮੇਂ ਆਪਣੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾ ਲੈਂਦੇ ਹਨ, ਛੇਤੀ ਇਕ ਵਿਸ਼ੇਸ਼ ਧਾਗੇ ਦੇ ਬਣੇ ਹੋਏ ਸੂਟ ਪਹਿਨਣਗੇ, ਜਿਨ੍ਹਾਂ 'ਤੇ ਅੱਗ ਦਾ ਕੋਈ ਅਸਰ ਨਹੀਂ ਹੁੰਦਾ। ਫਾਇਰ ਵਿਭਾਗ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਅੱਗ ਬੁਝਾਉਂਦਿਆਂ ਕਰਮਚਾਰੀਆਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਇਕ ਸੂਟ ਤਿਆਰ ਕੀਤਾ ਗਿਆ ਹੈ, ਜਿਹੜਾ ਕਿ ਉਨ੍ਹਾਂ ਲਈ ਇਕ ਸੁਰੱਖਿਆ ਕਵਚ ਸਿੱਧ ਹੋਵੇਗਾ।
ਇਕ ਨਵੀਂ ਵਰਦੀ ਦੀ ਵਿਸ਼ੇਸ਼ਤਾ ਹੈ ਕਿ ਇਹ ਤਿੰਨ ਵੱਖ-ਵੱਖ ਪਰਤਾਂ ਦੀ ਬਣੀ ਹੋਈ ਹੈ। ਪਹਿਲੀ ਪਰਤ ਕਰਮਚਾਰੀਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਂਦੀ ਹੈ, ਜਦੋਂ ਕਿ ਦੂਜੀ ਪਰਤ ਬਚਾਅ ਕਾਰਜਾਂ ਦੌਰਾਨ ਤਾਪਮਾਨ 'ਤੇ ਕੰਟਰੋਲ ਰੱਖੇਗੀ ਅਤੇ ਤੀਜੀ ਪਰਤ ਥਰਮਲ ਬੈਰੀਅਰ, ਜੋ ਕਰਮਚਾਰੀਆਂ ਨੂੰ ਸੜਨ ਤੋਂ ਬਚਾਏਗੀ। ਮੁੰਬਈ 'ਚ ਉੱਚੀਆਂ ਬਿਲਡਿੰਗਾਂ ਨੂੰ ਅੱਗ ਲੱਗਣ ਦੀਆਂ ਅਫਵਾਹਾਂ ਵਧਣ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਲ ਹੋ ਗਏ ਹਨ। ਬੀ.ਐੱਮ.ਸੀ. ਦਾ ਅੱਗ ਬੁਝਾਊ ਵਿਭਾਗ ਤਿੰਨ ਪਰਤਾਂ ਵਾਲੇ ਇਨ੍ਹਾਂ ਹਾਈਟੈੱਕ ਸੂਟਾਂ ਦੀ ਖਰੀਦ ਲਈ 21 ਕਰੋੜ ਰੁਪਏ ਖਰਚ ਕਰ ਰਿਹਾ ਹੈ। ਮੌਜੂਦਾ ਸਮੇਂ ਫਾਇਰ ਬ੍ਰਿਗੇਡ ਕੋਲ 1403 ਫਾਇਰਮੈਨ ਹਨ।
ਸਲਮਾਨ ਦੇ ਪਿਤਾ ਸਲੀਮ ਖਾਨ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਹੈ ਖਾਸ ਰਿਸ਼ਤਾ, ਦੇ ਚੁੱਕੇ ਹਨ ਸੁਪਰਹਿੱਟ ਫਿਲਮਾਂ
NEXT STORY