ਬੇਂਗਲੁਰੂ (ਭਾਸ਼ਾ)— ਕਰਨਾਟਕ ਵਿਚ ਕੋਰੋਨਾ ਵਾਇਰਸ ਦੇ ‘ਡੈਲਟਾ ਪਲੱਸ’ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਮੈਸੁਰ ’ਚ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਵਿਅਕਤੀ ਵਿਚ ਰੋਗ ਦੇ ਕੋਈ ਲੱਛਣ ਨਹੀਂ ਹਨ ਅਤੇ ਉਸ ਦੇ ਸੰਪਰਕ ਵਿਚ ਆਇਆ ਕੋਈ ਵੀ ਵਿਅਕਤੀ ਪੀੜਤ ਨਹੀਂ ਹੈ। ਸੂਬੇ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਬੁੱਧਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤ 'ਚ 'ਡੈਲਟਾ ਪਲੱਸ' ਰੂਪ ਦੇ ਕਰੀਬ 40 ਮਾਮਲੇ ਆਏ ਸਾਹਮਣੇ
ਸੁਧਾਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਸੁਰ ਵਿਚ ਇਕ ਮਰੀਜ਼ ‘ਡੈਲਟਾ ਪਲੱਸ’ ਦੇ ਨਵੇਂ ਰੂਪ ਤੋਂ ਪੀੜਤ ਹੈ, ਜਿਸ ਨੂੰ ਅਸੀਂ ਵੱਖ ਕਰ ਦਿੱਤਾ ਹੈ ਪਰ ਉਸ ’ਚ ਵਾਇਰਸ ਦੇ ਕੋਈ ਲੱਛਣ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਸ ਦੇ ਸੰਪਰਕ ਵਿਚ ਆਇਆ ਕੋਈ ਵੀ ਵਿਅਕਤੀ ਪੀੜਤ ਨਹੀਂ ਹੈ, ਜੋ ਕਿ ਇਕ ਚੰਗਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਵੇਂ ਰੂਪਾਂ ਨੂੰ ਲੈ ਕੇ ਸਾਵਧਾਨੀਪੂਰਵਕ ਨਿਗਰਾਨੀ ਕਰ ਰਹੀ ਹੈ ਅਤੇ ਸੂਬੇ ’ਚ ਜੀਨੋ ਲੈਬੋਰਟਰੀਜ਼ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰਨਾਟਕ ’ਚ ਰੋਜ਼ਾਨਾ ਲੱਗਭਗ 1.5 ਲੱਖ ਤੋਂ ਕੋਵਿਡ-19 ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਸਰੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ
ਨੋਇਡਾ ’ਚ ਠੇਕੇਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 5 ਲੱਖ ਲੈ ਕੇ ਫਰਾਰ ਹੋਏ ਚੋਰ
NEXT STORY