ਨਵੀਂ ਦਿੱਲੀ- ਕਸ਼ਮੀਰੀ ਅਖਰੋਟ ਦੀ ਪਹਿਲੀ ਖੇਪ ਨੂੰ ਬਡਗਾਮ ਤੋਂ ਬੈਂਗਲੁਰੂ ਲਈ ਰਵਾਨਾ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੀ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ (ਓ.ਡੀ.ਓ.ਪੀ.) ਪਹਿਲ ਦੇ ਅਧੀਨ 2 ਹਜ਼ਾਰ ਕਿਲੋਗ੍ਰਾਮ ਅਖਰੋਟ ਨਾਲ ਇਕ ਟਰੱਕ ਕਰਨਾਟਕ ਦੇ ਬੈਂਗਲੁਰੂ ਲਈ ਰਵਾਨਾ ਕੀਤਾ ਗਿਆ। ਭਾਰਤ ’ਚ ਅਖਰੋਟ ਉਤਪਾਦਨ ’ਚ ਕਸ਼ਮੀਰ ਦਾ 90 ਫੀਸਦੀ ਹਿੱਸਾ ਹੈ। ਆਪਣੀ ਬਿਹਤਰ ਗੁਣਵੱਤਾ ਅਤੇ ਸੁਆਦ ਨਾਲ, ਕਸ਼ਮੀਰੀ ਅਖਰੋਟ ਪੋਸ਼ਕ ਤੱਤਾਂ ਦਾ ਇਕ ਵੱਡਾ ਸਰੋਤ ਹਨ ਅਤੇ ਇਸ ਲਈ ਦੁਨੀਆ ਭਰ ’ਚ ਇਸ ਦੀ ਵਿਆਪਕ ਮੰਗ ਹੈ। ਇਸ ਉਤਪਾਦ ਲਈ ਸਥਾਨਕ ਅਤੇ ਗਲੋਬਲ ਬਜ਼ਾਰਾਂ ’ਚ ਆਪਣੀ ਜਗ੍ਹਾ ਬਣਾਉਣ ਦੀਆਂ ਕਈ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ
ਐਡੀਸ਼ਨਲ ਸਕੱਤਰ ਸੁਮਿਤ ਡਾਵਰਾ ਵਲੋਂ ਇਸ ਵਪਾਰ ਦੀ ਸਫ਼ਲ ਸ਼ੁਰੂਆਤ ਕੀਤੀ ਗਈ। ਇਸ ਨੂੰ ਜੰਮੂ ਕਸ਼ਮੀਰ ਵਪਾਰ ਪ੍ਰਮੋਸ਼ਨ ਸੰਗਠਨ (ਜੇ.ਕੇ.ਟੀ.ਪੀ.ਓ.) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਜੰਮੂ ਕਸ਼ਮੀਰ ਦੇ ਸਰਕਾਰੀ ਉਦਯੋਗ ਅਤੇ ਵਣਜ ਦੇ ਪ੍ਰਧਾਨ ਸਕੱਤਰ ਰੰਜਨ ਪ੍ਰਕਾਸ਼ ਠਾਕੁਰ, ਕਸ਼ਮੀਰ ਦੀ ਉਦਯੋਗ ਡਾਇਰੈਕਟਰ ਸੁਸ਼੍ਰੀ ਤਾਜਾਯੁਨ ਮੁਖਤਾਰ, ਕਸ਼ਮੀਰ ਦੀ ਬਾਗਬਾਨੀ ਦੇ ਡਿਪਟੀ ਡਾਇਰੈਕਟਰ ਸੁਸ਼੍ਰੀ ਖਾਲਿਦਾ, ਜੇ.ਕੇ.ਟੀ.ਪੀ.ਓ. ਦੀ ਪ੍ਰਬੰਧ ਡਾਇਰੈਕਟਰ ਸੁਸ਼੍ਰੀ ਅੰਕਿਤਾ ਕਾਰ ਅਤੇ ਇਨਵੈਸਟ ਇੰਡੀਆ ਟੀਮ ਇਸ ਮੌਕੇ ਹਾਜ਼ਰ ਸਨ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕਸ਼ਮੀਰ ਅਖਰੋਟ ਦੀ ਉਪਲੱਬਧਤਾ ਦੇ ਬਾਵਜੂਦ ਭਾਰਤ ’ਚ ਅਖਰੋਟ ਦਾ ਵੱਡੇ ਪੱਧਰ ’ਤੇ ਆਯਾਤ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਨਹੀਂ ਕਰਾਂਗੇ ਸ਼ਹੀਦ ਕਿਸਾਨਾਂ ਦਾ ਅੰਤਿਮ ਸੰਸਕਾਰ : ਰਾਕੇਸ਼ ਟਿਕੈਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲਖੀਮਪੁਰ ਜਾ ਰਹੇ ਕਿਸਾਨ ਆਗੂ ਗੁਰਨਾਮ ਚਢੂਨੀ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਹਿਰਾਸਤ ’ਚ ਲਿਆ
NEXT STORY