ਸ਼੍ਰੀਨਗਰ- ਕਸ਼ਮੀਰ ਵਾਦੀ ਦੇ ਉੱਪਰਲੇ ਇਲਾਕਿਆਂ ’ਚ ਪਿਛਲੇ 24 ਘੰਟਿਆਂ ’ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਨਾਲ ਤਾਪਮਾਨ ’ਚ ਗਿਰਾਵਟ ਆਈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ ਪਿਆ।
ਉੱਤਰੀ ਕਸ਼ਮੀਰ ’ਚ ਸਕੀਈਂਗ ਰਿਜ਼ੋਰਟ ਗੁਲਮਰਗ ਦੇ ਅਫਰਵਾਟ ਪਹਾੜਾਂ, ਬਾਂਦੀਪੋਰਾ ’ਚ ਰਾਜ਼ਦਾਨ ਟੌਪ, ਸਦਨਾ ਟੌਪ, ਪੀਰ ਪੰਜਾਲ ਪਰਬਤ ਲੜੀ ਅਤੇ ਕਸ਼ਮੀਰ ਵਾਦੀ ਦੇ ਹੋਰ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਜਾਰੀ ਹੈ। ਇਸ ਦੌਰਾਨ ਜੰਮੂ ’ਚ ਵੀ ਵੱਖ-ਵੱਖ ਸਥਾਨਾਂ ’ਤੇ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਜੰਮੂ-ਕਸ਼ਮੀਰ ’ਚ ਆਮ ਤੌਰ ’ਤੇ ਬੱਦਲ ਛਾਏ ਰਹਿਣ ਅਤੇ ਬੁੱਧਵਾਰ ਨੂੰ ਕੁਝ ਸਥਾਨਾਂ ’ਤੇ ਮੀਂਹ ਪੈਣ ਦੇ ਆਸਾਰ ਹਨ।
ਉੱਧਰ ਪੁੰਛ ਜ਼ਿਲ੍ਹੇ ਦੇ ਪਰਬਤੀ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਪਹਾੜ ਚਾਂਦੀ ਵਰਗੇ ਨਜ਼ਰ ਆਏ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਿਆ। ਪੁੰਛ-ਰਾਜੌਰੀ ਜ਼ਿਲੇ ਨੂੰ ਕਸ਼ਮੀਰ ਵਾਦੀ ਨਾਲ ਜੋੜਣ ਵਾਲੀ ਇਤਿਹਾਸਕ ਮੁਗਲ ਰੋਡ ’ਤੇ ਹੋਈ ਮੌਸਮ ਦੀ ਪਹਿਲੀ ਬਰਫਬਾਰੀ ਨਾਲ ਬਰਫ ਦੀ ਸਫੈਦ ਚਾਦਰ ਨਾਲ ਲਿਪਟੇ ਪਹਾੜ ਸਾਰਿਆਂ ਨੂੰ ਆਕਰਸ਼ਿਤ ਕਰ ਰਹੇ ਹਨ।
CM ਖੱਟੜ ਦਾ ਐਲਾਨ, ਹਰਿਆਣਾ ਦੇ ਸਾਰੇ ਹੋਟਲਾਂ, ਰੈਸਟੋਰੈਂਟਾਂ ਤੇ ਬਾਰ 'ਚ ਹੁੱਕਾ ਪਰੋਸਣ 'ਤੇ ਰੋਕ
NEXT STORY