ਨੈਸ਼ਨਲ ਡੈਸਕ : ਕੇਰਲ ਦੀ ਪੂਵਮ ਨਦੀ ਵਿਚ ਸਿਗਬਾ ਕਾਲਜ ਦੀਆਂ ਡੁੱਬੀਆਂ ਦੋ ਵਿਦਿਆਰਥਣਾਂ ਦੀਆਂ ਲਾਸ਼ਾਂ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੇ ਮੁਲਾਜ਼ਮਾਂ ਨੇ ਵੀਰਵਾਰ ਨੂੰ ਬਰਾਮਦ ਕਰ ਲਿਆ। ਪੁਲਿਸ ਮੁਤਾਬਕ, ਬੁੱਧਵਾਰ ਸਵੇਰੇ 8 ਵਜੇ ਪਡਿਓਰ ਦੇ ਕੋਲ ਪਜਹਸੀ ਜਲ ਸੰਸਾਧਨ ਨਾਲ ਲੱਗਦੇ ਪੂਵਮ ਕਦਾਵੁ ਵਿਚ ਹਾਦਸਾ ਸਥਾਨ ਤੋਂ 300 ਮੀਟਰ ਦੂਰ ਤੋਂ ਆਖਰੀ ਸਾਲ ਦੀ ਵਿਦਿਆਰਥਣ ਸ਼ਾਹਰਬਾਨਾ (28) ਦੀ ਲਾਸ਼ ਬਾਹਰ ਕੱਢੀ ਗਈ।
ਚੱਕਰਕਲ ਨਿਵਾਸੀ ਦੂਜੀ ਵਿਦਿਆਰਥਣ ਸੂਰਿਆ (21) ਦੀ ਲਾਸ਼ ਚੇਨਈ ਦੀ 30 ਮੈਂਬਰੀ ਐਨਡੀਆਰਐਫ ਟੀਮ ਨੇ ਅੱਜ ਲਗਪਗ 12.30 ਵਜੇ ਬਰਾਮਦ ਕੀਤੀ। ਦੋਵੇਂ ਵਿਦਿਆਰਥਣਾਂ ਸਿਗਬਾ ਕਾਲਜ ਵਿਚ ਮਨੋਵਿਗਿਆਨ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਸੀ। ਉਹ ਇਰਿਟੀ ਕੋਲ ਪਦਿਉਰ ਵਿਚ ਆਪਣੀ ਸਹਿਪਾਠੀ ਜਸੀਨਾ ਦੇ ਘਰ ਗਈ ਸੀ।
ਇਹ ਵੀ ਪੜ੍ਹੋ : ਟਰੱਕ ਦੀ ਲਪੇਟ 'ਚ ਆਉਣ ਕਾਰਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 1 ਜ਼ਖਮੀ
ਇਹ ਘਟਨਾ 2 ਜੁਲਾਈ ਨੂੰ ਲਗਭਗ 4 ਵਜੇ ਵਾਪਰੀ, ਜਦੋਂ ਤਿੰਨੇ ਵਿਦਿਆਰਥਣਾਂ ਦਰਸ਼ਨੀ ਸਥਾਨਾਂ ਦੀ ਯਾਤਰਾ ਲਈ ਪੂਵਮ ਨਦੀ ਗਈਆਂ, ਜਿੱਥੇ ਇੱਕ ਵਿਦਿਆਰਥਣ ਨਦੀ ਵਿਚ ਡਿੱਗ ਗਈ, ਜਦੋਂਕਿ ਇੱਕ ਹੋਰ ਵਿਦਿਆਰਥਣ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਨਦੀ ਵਿਚ ਡੁੱਬ ਗਈ। ਤੀਸਰੀ ਦੋਸਤ ਜਸੀਨਾ ਨੇ ਆਸਪਾਸ ਦੇ ਲੋਕਾਂ ਅਤੇ ਮਛੇਰਿਆਂ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਅਤੇ ਇਰਿਕਕੁਰ ਪੁਲਸ ਨੇ 2 ਜੁਲਾਈ ਦੀ ਸ਼ਾਮ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਟਾ ’ਚ ਇਕ ਹੋਰ ਕੋਚਿੰਗ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY