ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਅਤੇ 'ਲਾਈਕਸ' ਬਟੋਰਨ ਦੇ ਚਾਅ ਨੇ ਅੱਜ-ਕੱਲ੍ਹ ਲੋਕਾਂ ਨੂੰ ਅੰਨ੍ਹਾ ਕਰ ਦਿੱਤਾ ਹੈ। ਇੱਕ ਅਜਿਹੀ ਹੀ ਰੂਹ ਕੰਬਾਊ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਆਪਣੇ ਸੌਂ ਰਹੇ ਮਾਸੂਮ ਬੱਚੇ ਨੂੰ ਸਕੂਟਰੀ ਦੀ ਡਿੱਗੀ ਵਿੱਚ ਪਾ ਕੇ ਉੱਪਰੋਂ ਸੀਟ ਬੰਦ ਕਰ ਦਿੰਦੀ ਹੈ ਅਤੇ ਫਿਰ ਬੜੀ ਆਰਾਮ ਨਾਲ ਸਕੂਟਰੀ ਚਲਾ ਕੇ ਉੱਥੋਂ ਚਲੀ ਜਾਂਦੀ ਹੈ।
20 ਲੱਖ ਤੋਂ ਵੱਧ ਲੋਕਾਂ ਨੇ ਦੇਖੀ ਵੀਡੀਓ
ਇਹ ਹੈਰਾਨੀਜਨਕ ਵੀਡੀਓ ਇੰਸਟਾਗ੍ਰਾਮ 'ਤੇ 'postingfornation' ਨਾਮ ਦੇ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ। ਸ਼ੇਅਰ ਕੀਤੇ ਜਾਣ ਤੋਂ ਮਹਿਜ਼ ਇੱਕ ਦਿਨ ਦੇ ਅੰਦਰ ਹੀ ਇਸ ਵੀਡੀਓ ਨੂੰ 20 ਲੱਖ (2M) ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਬਿਨਾਂ ਕਿਸੇ ਡਰ ਜਾਂ ਚਿੰਤਾ ਦੇ ਬੱਚੇ ਨੂੰ ਉਸ ਛੋਟੀ ਜਿਹੀ ਜਗ੍ਹਾ ਵਿੱਚ ਬੰਦ ਕਰਦੀ ਹੈ, ਜਿੱਥੇ ਹਵਾ ਦੀ ਕਮੀ ਕਾਰਨ ਬੱਚੇ ਦਾ ਦਮ ਵੀ ਘੁੱਟ ਸਕਦਾ ਸੀ।
ਲੋਕਾਂ ਦਾ ਫੁੱਟਿਆ ਗੁੱਸਾ: 'ਕੀ ਇਹ ਕਤਲ ਦੀ ਕੋਸ਼ਿਸ਼ ਨਹੀਂ
ਵੀਡੀਓ ਦੇਖ ਕੇ ਇੰਟਰਨੈੱਟ ਵਰਤੋਂਕਾਰ ਭੜਕ ਉੱਠੇ ਹਨ। ਇੱਕ ਯੂਜ਼ਰ ਨੇ ਪੁੱਛਿਆ, "ਕੀ ਅਸੀਂ ਹੁਣੇ-ਹੁਣੇ ਕਤਲ ਦੀ ਕੋਸ਼ਿਸ਼ ਦੇ ਗਵਾਹ ਬਣੇ ਹਾਂ?"। ਕੁਝ ਲੋਕਾਂ ਨੇ ਇਸ ਨੂੰ 'ਪੇਰੈਂਟਲ ਨਿਗਲੈਕਟ' (ਮਾਪਿਆਂ ਦੀ ਲਾਪਰਵਾਹੀ) ਦਾ ਬਦਤਰ ਨਮੂਨਾ ਦੱਸਿਆ ਹੈ। ਕਈ ਯੂਜ਼ਰਸ ਨੇ ਪੁਲਿਸ ਨੂੰ ਇਸ ਮਹਿਲਾ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸਿਰਫ ਸਟੰਟ ਜਾਂ ਅਸਲੀਅਤ?
ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਇੰਟਰਨੈੱਟ 'ਤੇ ਵਿਊਜ਼ ਬਟੋਰਨ ਲਈ ਤਿਆਰ ਕੀਤਾ ਗਿਆ ਇੱਕ ਘਟੀਆ 'ਸਕ੍ਰਿਪਟਡ ਸਟੰਟ' ਜਾਂ 'ਰੇਜ ਬੈਟ' (ਗੁੱਸਾ ਦਿਵਾਉਣ ਵਾਲੀ ਵੀਡੀਓ) ਹੋ ਸਕਦਾ ਹੈ। ਲੋਕਾਂ ਨੇ ਕਿਹਾ ਕਿ ਅਜਿਹੇ ਘਿਨਾਉਣੇ ਵਿਚਾਰ ਸਿਰਫ ਲਾਈਕਸ ਲਈ ਵਰਤਣਾ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਹੈ। ਫਿਲਹਾਲ ਇਸ ਵੀਡੀਓ ਦੀ ਅਸਲੀਅਤ ਅਤੇ ਸਥਾਨ ਬਾਰੇ ਪੂਰੀ ਪੁਸ਼ਟੀ ਨਹੀਂ ਹੋ ਸਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ
NEXT STORY