ਤਿਰੂਪੁਰ— ਤਾਮਿਲਨਾਡੂ ਦੇ ਤਿਰੂਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਇਕ ਮਛੇਰੇ ਵਿਰੁੱਧ 18 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਤਿਰੂਪੁਰ ਉੱਤਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਜਦੋਂ ਮਛੇਰੇ ਕੰਮ ਖਤਮ ਕਰਨ ਤੋਂ ਬਾਅਦ ਰੋਜ਼ ਰਾਤ ਘਰ ਆਉਂਦਾ ਸੀ ਤਾਂ ਕੁੱਤੇ ਉਸ 'ਤੇ ਭੌਂਕਦੇ ਸਨ। ਇਸੇ ਕਾਰਨ ਨਾਰਾਜ਼ ਹੋ ਕੇ ਉਸ ਨੇ ਕੁੱਤਿਆਂ ਨੂੰ ਮਾਰ ਦਿੱਤਾ। ਇਲਾਕੇ ਦੇ ਲੋਕਾਂ ਨੇ ਪੁਲਸ ਨੂੰ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸੌਂਪੀ ਹੈ, ਜਿਸ 'ਚ ਨਜ਼ਰ ਆ ਰਿਹਾ ਹੈ ਕਿ ਗੋਪਾਲ ਨਾਂ ਦਾ ਮਛੇਰਾ ਕੁੱਤਿਆਂ ਨੂੰ ਕੁਝ ਖੁਆ ਰਿਹਾ ਹੈ, ਜਿਸ ਤੋਂ ਬਾਅਦ ਉਹ ਬੀਮਾਰ ਪੈ ਗਏ। ਪੁਲਸ ਨੇ ਹਾਲੇ ਤੱਕ ਇਸ ਮਾਮਲੇ 'ਚ ਕੋਈ ਕੇਸ ਦਰਜ ਨਹੀਂ ਕੀਤਾ ਹੈ। ਗੋਪਾਲ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਹੈ।
ਤਿਰੂਪੁਰ ਦੇ ਲੋਕਾਂ ਨੂੰ ਉਸ ਸਮੇਂ ਸ਼ੱਕ ਹੋਇਆ, ਜਦੋਂ ਇਕ ਤੋਂ ਬਾਅਦ ਇਕ ਕੁੱਤਾ ਦਮ ਤੋੜਨ ਲੱਗਾ। ਇਲਾਕੇ 'ਚ ਰਹਿਣ ਵਾਲੇ ਏ.ਬੀ. ਮਣੀਕੰਦਨ ਦਾ ਕਹਿਣਾ ਹੈ,''ਕੁੱਤਿਆਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਕੁਝ ਕੁੱਤੇ ਜਿਨ੍ਹਾਂ 'ਚ ਮੇਰਾ ਵੀ ਕੁੱਤਾ ਸ਼ਾਮਲ ਹੈ ਹੁਣ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।'' ਇਕ ਨਿੱਜੀ ਪਸ਼ੂ ਕਲੀਨਿਕ ਦੇ ਡਾਕਟਰਾਂ ਨੇ ਕੁੱਤਿਆਂ ਨੂੰ ਜ਼ਹਿਰ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਮਣੀਕੰਦਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਇਲਾਕੇ 'ਚ ਰਹਿਣ ਵਾਲੇ ਇਕ ਸ਼ਖਸ ਦੇ ਕੁੱਤੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। ਉਨ੍ਹਾਂ ਨੇ ਸੀ.ਸੀ.ਟੀ.ਵੀ. ਫੁਟੇਜ ਦਿਖਾਇਆ, ਜਿਸ 'ਚ ਮੋਪੇਡ 'ਤੇ ਬੈਠਾ ਆਦਮੀ ਕੱਤਿਆਂ ਨੂੰ ਖਾਣ ਲਈ ਕੁਝ ਦੇ ਰਿਹਾ ਸੀ। ਅਸੀਂ ਉਸ ਦੀ ਪਛਾਣ ਗੋਪਾਲ ਦੇ ਰੂਪ 'ਚ ਕੀਤੀ।''
ਪੰਡਿਤ ਨਹਿਰੂ ਦੀ 55ਵੀਂ ਬਰਸੀ ਮੌਕੇ ਮੋਦੀ ਸਮੇਤ ਕਾਂਗਰਸੀ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
NEXT STORY