ਚੇਨਈ – ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਐਤਵਾਰ ਨੂੰ ਸੂਬੇ ਦੇ 1.72 ਲੱਖ ਮਛੇਰਿਆਂ ਨੂੰ 5-5 ਹਜ਼ਾਰ ਰੁਪਏ ਦੀ ਮਦਦ ਪ੍ਰਦਾਨ ਕਰਨ ਦਾ ਐਲਾਨ ਕੀਤਾ। ਸੂਬੇ ਦੇ ਮਛੇਰਿਆਂ ’ਤੇ ਡੂੰਘੇ ਸਮੁੰਦਰ ਵਿਚ ਮੱਛੀਆਂ ਫੜਨ ’ਤੇ ਲੱਗੀ ਰੋਕ ਨੂੰ ਦੇਖਦੇ ਹੋਏ ਰੋਜ਼ੀ-ਰੋਟੀ ’ਤੇ ਇਸ ਦਾ ਅਸਰ ਪੈਣ ਦੇ ਬਦਲੇ ਇਹ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਬੀਤੀ 14 ਅਪ੍ਰੈਲ ਤੋਂ ਸੂਬੇ ਦੇ 13 ਪੂਰਬੀ ਤਟਵਰਤੀ ਜ਼ਿਲਿਆਂ ਵਿਚ ਮੱਛੀਆਂ ਫੜਨ ਲਈ 61 ਦਿਨਾਂ ਦੀ ਪਾਬੰਦੀ ਲਾਗੂ ਹੈ ਜਦਕਿ ਪੱਛਮੀ ਤਟਵਰਤੀ ਖੇਤਰ ਵਿਚ 1 ਜੂਨ ਤੋਂ 31 ਜੁਲਾਈ ਦਰਮਿਆਨ ਰੋਕ ਲਾਈ ਗਈ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ
ਇਹ ਖ਼ਬਰ ਪੜ੍ਹੋ- ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ
NEXT STORY