ਗੁਰੂਗ੍ਰਾਮ (ਵਾਰਤਾ)- ਹਰਿਆਣਾ ਦੇ ਗੁਰੂਗ੍ਰਾਮ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਇਕ ਵਜੇ ਇਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਟਾਂ ਦੇ ਢੇਰ ਨਾਲ ਟਕਰਾ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਸ ਅਨੁਸਾਰ ਸਦਰਾਨਾ ’ਚ ਵਾਪਰੀ ਇਸ ਘਟਨਾ ’ਚ ਨਿਆਜ਼ ਖਾਨ (45), ਜਗਬੀਰ (38), ਸਾਗਰ (24), ਪ੍ਰਿੰਸ (22) ਅਤੇ ਜੀਵਨ (19) ਦੀ ਮੌਤ ਹੋ ਗਈ ਹੈ। ਹਾਰਦਿਕ ਤਿਵਾੜੀ ਗੰਭੀਰ ਰੂਪ ਨਾਲ ਜ਼ਖਮੀ ਹਨ।
ਇਹ ਵੀ ਪੜ੍ਹੋ : ਭਾਰਤ ’ਚ ‘ਓਮੀਕਰੋਨ’ ਦੀ ਦਸਤਕ, ਇਸ ਸੂਬੇ ’ਚ ਮਿਲੇ 2 ਮਾਮਲੇ
ਇਹ ਸਾਰੇ ਲੋਕ ਇਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਸਦਰਾਨਾ ਤੋਂ ਗੁਰੂਗ੍ਰਾਮ ਸ਼ਹਿਰ ਪਰਤ ਰਹੇ ਸਨ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਕਿਹਾ,‘‘ਉਹ ਸਾਰੇ ਇਕ ਵਿਆਹ ਸਮਾਰੋਹ ਤੋਂ ਆ ਰਹੇ ਸਨ। ਇਹ ਹਾਦਸਾ ਤੇਜ਼ ਗਤੀ ਅਤੇ ਨੁਕਸਾਨੀ ਸੜਕ ਦਾ ਨਤੀਜਾ ਸੀ। ਸਾਰੇ ਪੀੜਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਕੰਮ ਕਰਦੇ ਸਨ। ਪੁਲਸ ਜ਼ਰੂਰੀ ਕਾਰਵਾਈ ਕਰ ਰਹੀ ਹੈ।’’ ਉਨ੍ਹਾਂ ਕਿਹਾ,‘‘ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜਦੋਂ ਭਾਰਤ ਦੇ ਸਾਹਮਣੇ ਗੋਡਿਆਂ ਭਾਰ ਸੀ ਪਾਕਿਸਤਾਨ, ਹੈਰਾਨ ਸੀ ਅਮਰੀਕਾ
NEXT STORY