ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲੇ 'ਚ ਆਸਮਾਨ ਤੋਂ ਬਾਰਸ਼ ਅਤੇ ਬਿਜਲੀ ਦਾ ਕਹਿਰ ਦਰਦਨਾਕ ਸਾਬਤ ਹੋਇਆ। ਬਿਜਲੀ ਡਿੱਗਣ ਨਾਲ ਖੇਤਾਂ 'ਚ ਕੰਮ ਕਰ ਰਹੇ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ। ਮ੍ਰਿਤਕਾਂ 'ਚ 3 ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ।
ਘਟਨਾ ਸਿਵਨੀ ਜ਼ਿਲੇ ਦੇ ਕੇਵਲਾਰੀ ਥਾਣੇ ਦੇ ਮੇਹਗਾਂਓ ਦੀ ਹੈ। ਜਿੱਥੇ ਬਾਰਸ਼ ਤੇਜ਼ ਹੋਣ ਨਾਲ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਕੀ ਕੀਤਾ ਜਾਵੇ, ਉਦੋਂ ਹੀ ਆਸਮਾਨ ਤੋਂ ਬਿਜਲੀ ਡਿੱਗ ਗਈ ਅਤੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ 'ਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਘਟਨਾ ਦੇ ਬਾਅਦ ਪਿੰਡ ਦੇ ਲੋਕਾਂ ਭੀੜ ਇੱਕਠੀ ਹੋ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ ਜਦਕਿ ਮ੍ਰਿਤਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ।
RSS ਦੇ ਮੁੱਖੀ ਭਾਗਵਤ ਨੂੰ ਮਿਲੇ CM ਯੋਗੀ
NEXT STORY