ਨਵੀਂ ਦਿੱਲੀ(ਬਿਊਰੋ)— ਯੂ.ਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ 10 ਮਿੰਟ ਤੱਕ ਗੱਲਬਾਤ ਹੋਈ। ਇਸ ਦੌਰਾਨ ਸੰਘ ਦੇ ਹੋਰ ਮੁੱਖ ਨੇਤਾ ਵੀ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ 2019 ਦੀਆਂ ਲੋਕਸਭਾ ਚੋਣਾਂ, ਸੰਗਠਨ ਅਤੇ ਸਰਕਾਰ 'ਚ ਤਾਲਮੇਲ ਨੂੰ ਲੈ ਕੇ ਚਰਚਾ ਕੀਤੀ। ਇਸ ਮੁਲਾਕਾਤ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਚਰਚਾ ਕੀਤੀ ਕਿਉਂਕਿ ਯੋਗੀ ਸਰਕਾਰ ਬਣਨ ਦੇ ਬਾਅਦ ਰਾਮ ਮੰਦਰ ਨੂੰ ਲੈ ਕੇ ਉਮੀਦ ਵਧ ਗਈ ਹੈ। ਸੰਘ ਨੂੰ ਵੀ ਉਮੀਦ ਹੈ ਕਿ 2019 ਚੋਣਾਂ ਤੋਂ ਪਹਿਲੇ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ ਹੋ ਜਾਵੇਗਾ।
ਓ.ਬੀ.ਸੀ ਅਤੇ ਦਲਿਤਾਂ 'ਚ ਸਭ ਜਾਤੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਪਹੁੰਚਾਇਆ ਜਾਵੇ, ਜਿਸ ਨਾਲ ਦਲਿਤਾਂ 'ਚ ਜੋ ਜ਼ਿਆਦਾ ਪਿਛੜੇ ਹਨ ਉਹ ਬੀ.ਜੇ.ਪੀ ਨਾਲ ਜੁੜ ਸਕਣ।
ਕੇਰਲ ਦੇ ਚਰਚ 'ਚ ਔਰਤ ਨਾਲ ਯੌਨ ਸ਼ੋਸ਼ਣ, 5 ਪਾਦਰੀ ਮੁਅੱਤਲ
NEXT STORY