ਧਰਮਸ਼ਾਲਾ (ਤਨੁਜ) : ਕਾਂਗੜਾ ਜ਼ਿਲ੍ਹੇ ਦੇ ਥਾਣਾ ਯੋਲ ਅਧੀਨ ਪੈਂਦੇ ਉਥੜਾਗ੍ਰਾਂ ਵਿਖੇ ਕਣਕ ਦੀ ਕਟਾਈ ਤੋਂ ਬਾਅਦ ਉਸ ਨੂੰ ਲੱਦ ਕੇ ਲਿਜਾ ਰਹੇ ਇਕ ਕੈਂਟਰ ਦੇ ਕਰੀਬ 100 ਮੀਟਰ ਡੂੰਘੀ ਖੱਡ ’ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ (ਪਤੀ, ਪਤਨੀ ਤੇ ਬੇਟੀ) ਸ਼ਾਮਲ ਹਨ, ਉੱਥੇ ਹੀ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਐਤਵਾਰ ਦੁਪਹਿਰ 4 ਵਜੇ ਪਿੰਡ ਦੇ ਲੋਕ ਇਕ ਕੈਂਟਰ ’ਚ ਕਣਕ ਲਿਆ ਰਹੇ ਸਨ। ਉਥੜਾਗ੍ਰਾਂ ਨੇੜੇ ਸੰਪਰਕ ਮਾਰਗ ’ਤੇ ਕੈਂਟਰ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਿਆ, ਜਿਸ ਕਾਰਨ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਔਰਤ ਨੇ ਇਲਾਜ ਦੌਰਾਨ ਟਾਂਡਾ ਦੇ ਹਸਪਤਾਲ ’ਚ ਦਮ ਤੋੜ ਦਿੱਤਾ। ਮ੍ਰਿਤਕਾਂ 'ਚ ਸੀਤਾ ਦੇਵੀ (39), ਉਸ ਦਾ ਪਤੀ ਸੁਨੀਲ ਕਾਂਤ (43) ਤੇ ਪੁੱਤਰੀ ਕ੍ਰਿਸ਼ਨਾ (7), ਮਿਲਾਪ ਚੰਦ (ਡਰਾਈਵਰ) ਤੇ ਆਰਤੀ ਦੇਵੀ (45) ਪਤਨੀ ਕੁਸ਼ਲ ਕੁਮਾਰ ਸ਼ਾਮਲ ਹਨ। ਸਾਰੇ ਮ੍ਰਿਤਕ ਉਥੜਾਗ੍ਰਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੇੜੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਤਸਵੀਰਾਂ ਕਰਵਾਉਣ ਦੇ ਨਾਂ 'ਤੇ ਨੌਜਵਾਨਾਂ ਦੀ ਕੀਤੀ ਕੁੱਟਮਾਰ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ SDRF ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਵੀ ਕੀਤਾ ਗਿਆ। ਕੈਂਟਰ ’ਚ 10 ਲੋਕ ਸਵਾਰ ਸਨ। ਇਸ ਵਿੱਚ ਇਕ ਪਰਿਵਾਰ ਦੇ ਪਤੀ-ਪਤਨੀ ਤੇ ਧੀ ਦੀ ਮੌਤ ਹੋ ਗਈ, ਜਦਕਿ ਪੁੱਤਰ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਏਐੱਸਪੀ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਰਸੇਹੜ ’ਚ ਕੈਂਟਰ ਦੇ ਹੇਠਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ 5 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ 7 ਸਾਲਾ ਬੱਚੀ ਦੀ ਹਾਲਤ ਗੰਭੀਰ ਹੈ। ਹਾਦਸੇ 'ਚ ਪ੍ਰਿਆ (7) ਪੁੱਤਰੀ ਲਕਸ਼ਮਣ, ਅੰਸ਼ੂ (7) ਪੁੱਤਰ ਸੁਨੀਲ ਕਾਂਤ, ਅਭਿਨਵ (17) ਪੁੱਤਰ ਸੁਨੀਲ, ਸਾਕਸ਼ੀ (17) ਪੁੱਤਰੀ ਗੁਲਸ਼ਨ ਤੇ ਅਨਿਲ ਕਾਂਤ (40) ਪੁੱਤਰ ਬਲਦੇਵ ਸਿੰਘ ਜ਼ਖ਼ਮੀ ਹੋ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਰਨਾਟਕ ਦੇ ਮੁੱਖ ਮੰਤਰੀ ਨੂੰ ਲੈ ਕੇ ਫਸਿਆ ਪੇਚ, ਵਿਧਾਇਕਾਂ ਨੇ ਕਾਂਗਰਸ ਪ੍ਰਧਾਨ 'ਤੇ ਛੱਡਿਆ ਫ਼ੈਸਲਾ
NEXT STORY