ਚੰਡੀਗੜ੍ਹ—ਹਰਿਆਣਾ ਦੇ ਸਿਰਸਾ ਜ਼ਿਲੇ 'ਚ ਅੱਜ ਭਾਵ ਐਤਵਾਰ ਸਵੇਰਸਾਰ ਇਕ ਗੈਂਸ ਟੈਂਕਰ ਅਤੇ ਗੱਡੀ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਸਿਰਸਾ ਦੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਸਦਾ ਉਸ ਸਮੇਂ ਵਾਪਰਿਆਂ ਜਦੋਂ ਸਿਰਸਾ 'ਚ ਡੇਰਾ ਸੱਚਾ ਸੌਦਾ ਦੇ 'ਸਤਸੰਗ' 'ਚ ਸ਼ਾਮਲ ਹੋਣ ਲਈ ਪੰਜਾਬ ਦੇ ਬੁਢਲਾਡਾ (ਬਠਿੰਡਾ) ਦੇ ਰਹਿਣ ਵਾਲੇ ਇਹ ਲੋਕ ਟਵੇਰਾ ਗੱਡੀ ਰਾਹੀਂ ਜਾ ਰਹੇ ਸੀ ਪਰ ਜਦੋਂ ਇਹ ਗੱਡੀ ਸਿਰਸਾ ਦੇ ਪਨਿਹਾਰੀ ਪਿੰਡ ਦੇ ਨੇੜੇ ਪਹੁੰਚੀ ਤਾਂ ਉੱਥੇ ਐੱਚ.ਪੀ. ਗੈਸ ਟੈਂਕਰ ਨਾਲ ਟੱਕਰ ਹੋ ਗਈ। ਦੋਵਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਭਿਆਨਕ ਰੂਪ 'ਚ ਹੋਈ ਕਿ ਕਾਰ ਦੇ ਪਰਖੱਚੇ ਉੱਡ ਗਏ। ਦੱਸਿਆ ਜਾਂਦਾ ਹੈ ਕਿ ਟਵੇਰਾ ਗੱਡੀ 'ਚ 9 ਲੋਕ ਸਵਾਰ ਸੀ। ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ।
ਹਾਦਸੇ 'ਚ ਮਰਨ ਵਾਲਿਆਂ ਮ੍ਰਿਤਕਾ ਦੀ ਪਹਿਚਾਣ ਹੋ ਚੁੱਕੀ ਹੈ, ਜਿਨ੍ਹਾਂ 'ਚ ਪੰਜਾਬ ਦੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਇਨ੍ਹਾਂ 'ਚ ਬੰਤ ਸਿੰਘ ਜੋ ਕਿ ਪੰਜਾਬ ਬਿਜਲੀ ਬੋਰਡ 'ਚ ਇਲੈਕਟ੍ਰੀਸ਼ੀਅਨ ਦੇ ਅਹੁਦੇ 'ਤੇ ਮਾਨਸਾ ਮੰਡੀ 'ਚ ਵਰਕਰ, ਮੁਕੇਸ਼ ਕੁਮਾਰ ਮਾਨਸਾ ਮੰਡੀ 'ਚ ਐੱਸ.ਡੀ.ਐੱਮ. ਦਫਤਰ 'ਚ ਕਲਰਕ ਦੇ ਅਹੁਦੇ 'ਤੇ ਤਾਇਨਾਤ ਹਨ। ਹਰਵਿੰਦਰ ਸਿੰਘ ਬੁਢਲਾਡਾ ਪਿੰਡ 'ਚ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਬੱਬੀ ਸਿੰਘ ਜੋ ਬਾਦੜਾ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਗੱਡੀ ਚਲਾ ਰਿਹਾ ਸੀ। ਗੁਰਚਰਣ ਸਿੰਘ ਪਿੰਡ ਬਚਾਨਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਜ਼ਖਮੀਆਂ 'ਚ ਸੁਰਜੀਤ ਸਿੰਘ, ਜੋ ਬੀ.ਐੱਸ.ਐੱਨ.ਐੱਲ ਤੋਂ ਰਿਟਾਇਰਡ ਕਰਮਚਾਰੀ ਅਤੇ ਸਮੀ ਜੋ ਕਿ ਡੀ.ਸੀ. ਦਫਤਰ 'ਚ ਕੰਮ ਕਰਦਾ ਹੈ। ਇਨ੍ਹਾਂ ਦੋਵਾਂ ਨੂੰ ਡੇਰੇ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਜੀਵਨ ਅਤੇ ਤਰਸੇਮ ਜੋ ਧਰਮਗੜ੍ਹ (ਪੰਜਾਬ) ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਸਿਰਸਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ।
'ਮਸ਼ਰੂਮ ਮਹਿਲਾ' ਦੇ ਤੌਰ 'ਤੇ ਪ੍ਰਸਿੱਧੀ ਖੱਟਣ ਵਾਲੀ ਬੀਨਾ ਨੂੰ ਮਿਲਿਆ 'ਨਾਰੀ ਸ਼ਕਤੀ ਪੁਰਸਕਾਰ'
NEXT STORY