ਕੇਰਲ (ਭਾਸ਼ਾ): ਕੇਰਲ ਦੇ ਤ੍ਰਿਸ਼ਰ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਬਜ਼ੁਰਗ ਦੀ ਕਮੀਜ਼ ਦੀ ਜੇਬ ਵਿਚ ਰੱਖਿਆ ਮੋਬਾਈਲ ਫ਼ੋਨ ਅਚਾਨਕ ਫੱਟ ਗਿਆ ਤੇ ਉਸ ਵਿਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਬਜ਼ੁਰਗ ਝੁਲਸਨ ਤੋਂ ਵਾਲ-ਵਾਲ ਬੱਚ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੋਈ ਮੋਬਾਈਲ ਫ਼ੋਨ ਫੱਟਣ ਦੀ ਇਹ ਤੀਜੀ ਘਟਨਾ ਹੈ।
ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਮਾਪਿਆਂ ਨੇ ਢਾਹਿਆ ਕਹਿਰ: ਨੌਜਵਾਨ ਪੁੱਤਰ ਨੂੰ ਆਪਣੇ ਹੱਥੀਂ ਦਿੱਤੀ ਦਰਦਨਾਕ ਮੌਤ
ਪੁਲਸ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ 76 ਸਾਲਾ ਵਿਅਕਤੀ ਮਾਰੋਟਿਚਲ ਇਲਾਕੇ ਵਿਚ ਇਕ ਚਾਹ ਦੀ ਦੁਕਾਨ 'ਤੇ ਚਾਹ ਪੀ ਰਿਹਾ ਸੀ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਉਸ ਨੂੰ ਟੀ.ਵੀ. ਚੈਨਲਾਂ 'ਤੇ ਵੀ ਦਿਖਾਇਆ ਜਾ ਰਿਹਾ ਹੈ, ਜਿਸ ਵਿਚ ਵਿਅਕਤੀ ਨੂੰ ਇਕ ਦੁਕਾਨ ਵਿਚ ਬੈਠੇ ਚਾਹ ਪੀਂਦੇ ਤੇ ਕੁੱਝ ਖਾਂਦੇ ਵੇਖਿਆ ਜਾ ਸਕਦਾ ਹੈ। ਐਨੇ ਨੂੰ ਉਸ ਦੀ ਸ਼ਰਟ ਦੀ ਜੇਬ ਵਿਚ ਰੱਖਿਆ ਫ਼ੋਨ ਫੱਟਦਾ ਹੈ ਤੇ ਉਸ ਵਿਚ ਅੱਗ ਲੱਗ ਜਾਂਦੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਮੋਬਾਈਲ ਫ਼ੋਨ ਦੇ ਫਟਣ ਤੋਂ ਤੁਰੰਤ ਬਾਅਦ ਬਜ਼ੁਰਗ ਉਛਲਦਾ ਹੈ ਤੇ ਆਪਣੇ ਚਾਹ ਦੇ ਗਿਲਾਸ ਨੂੰ ਇਕ ਪਾਸੇ ਰੱਖ ਕੇ ਮੋਬਾਈਲ ਫ਼ੋਨ ਨੂੰ ਜੇਬ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਦੌਰਾਨ ਫ਼ੋਨ ਹੇਠਾਂ ਫ਼ਰਸ਼ 'ਤੇ ਡਿੱਗਣ ਨਾਲ ਉਹ ਝੁਲਸਣ ਤੋਂ ਬੱਚ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - NIA ਦਾ ਐਕਸ਼ਨ: ਛਾਪੇਮਾਰੀ ਤੋਂ ਬਾਅਦ ਤਿੰਨ ਖ਼ਤਰਨਾਕ ਵਿਅਕਤੀ ਕੀਤੇ ਗ੍ਰਿਫ਼ਤਾਰ, ਡੱਲਾ-ਬਿਸ਼ਨੋਈ ਨਾਲ ਜੁੜੀਆਂ ਤਾਰਾਂ
ਓਲੂਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ। ਪਿਛਲੇ ਹਫ਼ਤੇ ਕੋਝਿਕੋਡ ਸ਼ਹਿਰ ਵਿਚ ਵੀ ਅਜਿਹੀ ਹੀ ਘਟਨਾ ਹੋਈ ਸੀ ਜਿੱਥੇ ਪੈਂਟ ਦੀ ਜੇਬ ਵਿਚ ਰੱਖਿਆ ਇਕ ਮੋਬਾਈਲ ਫ਼ੋਨ ਫੱਟ ਜਾਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਇਸਤੋਂ ਪਹਿਲਾਂ ਬੀਤੀ 24 ਅਪ੍ਰੈਲ ਨੂੰ ਤ੍ਰਿਸ਼ੂਰ ਦੀ ਰਹਿਣ ਵਾਲੀ ਇਕ 8 ਸਾਲਾ ਕੁੜੀ ਦੀ ਮੋਬਾਈਲ ਫ਼ੋਨ ਫੱਟ ਜਾਣ ਨਾਲ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਲਜੁਗੀ ਮਾਪਿਆਂ ਨੇ ਢਾਹਿਆ ਕਹਿਰ: ਨੌਜਵਾਨ ਪੁੱਤਰ ਨੂੰ ਆਪਣੇ ਹੱਥੀਂ ਦਿੱਤੀ ਦਰਦਨਾਕ ਮੌਤ
NEXT STORY