ਅਹਿਮਦਾਬਾਦ- ਅਹਿਮਦਾਬਾਦ ਪੁਲਸ ਦੀ ਡੀ.ਸੀ.ਪੀ. ਰੂਪਲ ਸੋਲੰਕੀ ਦੀ ਟੀਮ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਮੈਚ ਦੇਖਣ ਦੇ ਬਹਾਨੇ ਦਰਸ਼ਕਾਂ ਦੇ ਮੋਬਾਈਲ ਚੋਰੀ ਕਰਨ ਲਈ ਝਾਰਖੰਡ ਤੋਂ ਫਲਾਈਟ ਰਾਹੀਂ ਅਹਿਮਦਾਬਾਦ ਪਹੁੰਚਿਆ ਸੀ। ਪੁਲਸ ਨੇ ਇਸ ਮਾਮਲੇ 'ਚ ਦੋ ਮੁਲਜ਼ਮਾਂ, ਰਘੂ ਮਹਤੋ ਅਤੇ ਵਿਕਰਮ ਮਹਤੋ ਨੂੰ ਕਾਲੂਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ 21 ਚੋਰੀ ਕੀਤੇ ਮੋਬਾਈਲ ਫੋਨ, ਏਅਰਲਾਈਨ ਟਿਕਟਾਂ ਅਤੇ ਆਧਾਰ ਕਾਰਡ ਬਰਾਮਦ ਕੀਤੇ ਗਏ ਹਨ।
ਟਰੈਕਿੰਗ ਤੋਂ ਬਚਣ ਲਈ ਅਪਣਾਉਂਦੇ ਸੀ ਅਨੋਖਾ ਤਰੀਕਾ
ਟਰੈਕਿੰਗ ਤੋਂ ਬਚਣ ਲਈ ਅਪਣਾਉਂਦੇ ਸੀ ਅਨੋਖਾ ਤਰੀਕਾ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੋਰੀ ਕਰਨ ਤੋਂ ਤੁਰੰਤ ਬਾਅਦ ਇਹ ਮੁਲਜ਼ਮ ਮੋਬਾਈਲ ਨੂੰ ਸਿਲਵਰ ਫੁਆਇਲ (Silver Foil) 'ਚ ਲਪੇਟ ਦਿੰਦੇ ਸਨ। ਮੁਲਜ਼ਮਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਫੋਨ ਦਾ ਸਿਗਨਲ ਬਲਾਕ ਹੋ ਜਾਂਦਾ ਹੈ, ਜਿਸ ਕਾਰਨ ਫੋਨ ਨੂੰ ਟ੍ਰੈਕ ਕਰਨਾ ਮੁਸ਼ਕਲ ਹੋ ਜਾਂਦਾ ਸੀ।
ਚੋਰੀ ਕਰਨ ਦਾ ਸ਼ਾਤਰ ਤਰੀਕਾ
ਇਸ ਗਿਰੋਹ ਦਾ ਕੰਮ ਕਰਨ ਦਾ ਤਰੀਕਾ ਕਾਫ਼ੀ ਸੰਗਠਿਤ ਸੀ। ਚੋਰੀ ਦੀ ਵਾਰਦਾਤ ਤਿੰਨ ਪੜਾਵਾਂ 'ਚ ਹੁੰਦੀ ਸੀ। ਪਹਿਲਾ ਵਿਅਕਤੀ ਭੀੜ 'ਚੋਂ ਮੋਬਾਈਲ ਕੱਢਦਾ ਸੀ। ਦੂਜਾ ਵਿਅਕਤੀ ਫੋਨ ਫੜ ਕੇ ਤੁਰੰਤ ਦੂਜੇ ਸਾਥੀ ਨੂੰ ਫੜਾ ਦਿੰਦਾ ਸੀ। ਤੀਜਾ ਵਿਅਕਤੀ ਫੋਨ ਲੈ ਕੇ ਮੌਕੇ ਤੋਂ ਦੂਰ ਚਲਾ ਜਾਂਦਾ ਸੀ। ਇਸ ਤਰੀਕੇ ਕਾਰਨ ਜੇਕਰ ਕੋਈ ਫੜਿਆ ਵੀ ਜਾਂਦਾ ਸੀ, ਤਾਂ ਉਸ ਕੋਲੋਂ ਚੋਰੀ ਦਾ ਫੋਨ ਬਰਾਮਦ ਨਹੀਂ ਹੁੰਦਾ ਸੀ।
ਸਾਈਬਰ ਅਪਰਾਧ ਨੂੰ ਵੀ ਦਿੰਦੇ ਸਨ ਅੰਜਾਮ
ਇਸ ਗਿਰੋਹ 'ਚ ਨਾਬਾਲਗ ਮੁੰਡਿਆਂ ਦੀ ਮਦਦ ਵੀ ਲਈ ਜਾਂਦੀ ਸੀ, ਜਿਨ੍ਹਾਂ ਨੂੰ ਭੀੜ 'ਚ ਹੱਥ ਸਾਫ਼ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਇਹ ਗਿਰੋਹ ਸਿਰਫ਼ ਮੋਬਾਈਲ ਚੋਰੀ ਤੱਕ ਹੀ ਸੀਮਿਤ ਨਹੀਂ ਸੀ। ਜੇਕਰ ਕੋਈ ਫੋਨ ਅਨਲਾਕ ਮਿਲਦਾ ਸੀ, ਤਾਂ ਇਹ ਉਸ 'ਚੋਂ ਗੂਗਲ ਪੇਅ (Google Pay) ਵਰਗੀਆਂ ਐਪਸ ਰਾਹੀਂ ਪੈਸੇ ਵੀ ਟ੍ਰਾਂਸਫਰ ਕਰ ਲੈਂਦੇ ਸਨ। ਮੇਹਸਾਣਾ ਤੋਂ ਚੋਰੀ ਕੀਤੇ 2 ਫੋਨਾਂ ਰਾਹੀਂ ਉਨ੍ਹਾਂ ਨੇ ਖਾਤਿਆਂ 'ਚੋਂ ਪੈਸੇ ਕਢਵਾਉਣ ਦੀ ਵਾਰਦਾਤ ਵੀ ਕੀਤੀ ਸੀ। ਪੁਲਸ ਮੁਤਾਬਕ ਇਹ ਗਿਰੋਹ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਸਰਗਰਮ ਸੀ। ਅਹਿਮਦਾਬਾਦ ਤੋਂ ਇਲਾਵਾ, ਇਨ੍ਹਾਂ ਨੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰੋਂ ਵੀ ਮੈਚ ਦੌਰਾਨ ਕਈ ਮੋਬਾਈਲ ਚੋਰੀ ਕੀਤੇ ਸਨ। ਫੜੇ ਗਏ 21 ਮੋਬਾਈਲ ਫੋਨ ਅਹਿਮਦਾਬਾਦ, ਬੈਂਗਲੁਰੂ, ਆਣੰਦ ਅਤੇ ਮੇਹਸਾਣਾ ਵਰਗੇ ਇਲਾਕਿਆਂ 'ਚੋਂ ਚੋਰੀ ਕੀਤੇ ਗਏ ਸਨ। ਪੁਲਸ ਹੁਣ ਗਿਰੋਹ ਦੇ ਹੋਰ ਮੈਂਬਰਾਂ ਅਤੇ ਫਰਾਰ ਨਾਬਾਲਗ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖਬਰੀ: ਯਾਤਰਾ ਨੂੰ ਸੌਖਾ ਬਣਾਉਣ ਲਈ ਕੀਤੇ 3 ਅਹਿਮ ਬਦਲਾਅ
NEXT STORY