ਕਾਹਿਰਾ (ਏਪੀ): ਸੂਡਾਨ ਵਿੱਚ ਚੱਲ ਰਹੀ ਹਿੰਸਾ ਦਰਮਿਆਨ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ ਮਾਨਵਤਾਵਾਦੀ ਸੰਗਠਨ ਨੇ ਦੋਸ਼ ਲਾਇਆ ਹੈ ਕਿ ਸੂਡਾਨ ਦੀ ਇੱਕ ਪੈਰਾ-ਮਿਲਟਰੀ ਫੋਰਸ ਨਾਲ ਜੁੜੇ ਹਥਿਆਰਬੰਦ ਦਸਤਿਆਂ ਨੇ ਈਦ ਦੇ ਪਵਿੱਤਰ ਤਿਉਹਾਰ ਮੌਕੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 27 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ।
ਦੇਸ਼ ਵਿੱਚ ਹਿੰਸਾ ਦੇ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੇ ਸਮੂਹ 'ਸੂਡਾਨ ਡਾਕਟਰਜ਼ ਨੈੱਟਵਰਕ' ਅਨੁਸਾਰ ਇਹ ਖ਼ੂਨੀ ਖੇਡ ਵੀਰਵਾਰ ਨੂੰ ਉੱਤਰੀ ਕੋਰਡੋਫਾਨਦੇ ਬਾਰਾ ਕਸਬੇ ਦੇ ਪੱਛਮ ਵਿੱਚ ਸਥਿਤ ਅਲ-ਮੁਰਾ ਇਲਾਕੇ ਦੇ ਪਿੰਡਾਂ ਵਿੱਚ ਖੇਡੀ ਗਈ। ਰਿਪੋਰਟ ਵਿੱਚ ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਕੀਤਾ ਗਿਆ ਹੈ ਕਿ ਜਿਸ ਖੇਤਰ ਵਿੱਚ ਇਹ ਹਮਲਾ ਹੋਇਆ, ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਫੌਜੀ ਮੌਜੂਦਗੀ ਨਹੀਂ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਮੀਕਲ ਟੈਂਕ ਧਮਾਕਾ : ਲਾਪਤਾ ਨੌਂ ਮਜ਼ਦੂਰਾਂ 'ਚੋਂ ਛੇ ਦੀਆਂ ਲਾਸ਼ਾਂ ਬਰਾਮਦ
ਡਾਕਟਰਾਂ ਦੇ ਸੰਗਠਨ ਨੇ ਇਸ ਵਹਿਸ਼ੀਆਨਾ ਕਾਰੇ ਲਈ ਪੈਰਾ-ਮਿਲਟਰੀ ਰੈਪਿਡ ਸਪੋਰਟ ਫੋਰਸਿਜ਼ (RSF) ਨਾਲ ਜੁੜੇ ਦਸਤਿਆਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ 27 ਲੋਕਾਂ ਵਿੱਚ ਕਈ ਬਜ਼ੁਰਗ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹਮਲਾਵਰਾਂ ਨੇ ਰਹਿਮ ਦੀ ਭੀਖ ਮੰਗਣ ਦੇ ਬਾਵਜੂਦ ਮੌਤ ਦੇ ਘਾਟ ਉਤਾਰ ਦਿੱਤਾ।
ਸੂਡਾਨ ਵਿੱਚ ਪਿਛਲੇ ਲੰਬੇ ਸਮੇਂ ਤੋਂ ਫੌਜ ਅਤੇ ਪੈਰਾ-ਮਿਲਟਰੀ ਫੋਰਸ ਵਿਚਾਲੇ ਚੱਲ ਰਹੀ ਜੰਗ ਨੇ ਆਮ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ। ਈਦ ਵਰਗੇ ਪਵਿੱਤਰ ਮੌਕੇ 'ਤੇ ਹੋਇਆ ਇਹ ਹਮਲਾ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਦੇਸ਼ ਵਿੱਚ ਅਰਾਜਕਤਾ ਕਿਸ ਹੱਦ ਤੱਕ ਫੈਲ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ
NEXT STORY