ਨੈਸ਼ਨਲ ਡੈਸਕ- ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਹਾਲ ਹੀ ਵਿੱਚ ਤਕਨੀਕੀ ਖਾਮੀਆਂ ਕਾਰਨ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਵਿੱਚ ਤਕਨੀਕੀ ਸਮੱਸਿਆ ਕਾਰਨ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿੱਚ ਉਡਾਣਾਂ ਲੇਟ ਹੋ ਗਈਆਂ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਮੁੰਬਈ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਫਲਾਈਟ ਨੂੰ ਵੀ ਤਕਨੀਕੀ ਮੁਸ਼ਕਲਾਂ ਕਾਰਨ ਦੇਰੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ AI129, ਜੋ ਮੁੰਬਈ ਤੋਂ ਲੰਡਨ ਲਈ ਸਵੇਰੇ 6:30 ਵਜੇ ਰਵਾਨਾ ਹੋਣੀ ਸੀ, ਨੂੰ ਸ਼ਨੀਵਾਰ ਨੂੰ ਦੇਰੀ ਮਗਰੋਂ ਦੁਪਹਿਰ 1 ਵਜੇ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਸ਼ੁਰੂਆਤ 'ਚ ਯਾਤਰੀਆਂ ਨੂੰ ਸਿਰਫ਼ ਅੱਧੇ ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਤੇ ਨਿਰਧਾਰਤ ਸਮੇਂ 5:20 AM ਦੀ ਬਜਾਏ, ਬੋਰਡਿੰਗ 6:00 AM 'ਤੇ ਸ਼ੁਰੂ ਹੋਈ। ਪਰ ਬੋਰਡਿੰਗ ਤੋਂ ਬਾਅਦ, ਸਾਰੇ ਯਾਤਰੀ ਲਗਭਗ ਇੱਕ ਤੋਂ ਡੇਢ ਘੰਟੇ ਤੱਕ ਸੀਟਾਂ 'ਤੇ ਬੈਠੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਕਨੀਕੀ ਸਮੱਸਿਆਵਾਂ ਕਾਰਨ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ।
ਯਾਤਰੀਆਂ ਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਉਡਾਣ 12:00 PM 'ਤੇ ਰਵਾਨਾ ਹੋਵੇਗੀ। ਕਈ ਯਾਤਰੀ, ਜਿਨ੍ਹਾਂ ਨੇ ਸਵੇਰ ਦੀ ਫਲਾਈਟ ਫੜਨੀ ਸੀ, ਪਿਛਲੀ ਰਾਤ ਸੌਂ ਨਹੀਂ ਸਕੇ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਯਾਤਰੀਆਂ ਨੂੰ ਫਲਾਈਟ ਦੀ ਦੇਰੀ ਦੌਰਾਨ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਸਵੇਰ ਨੂੰ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਵਿੱਚ ਤਕਨੀਕੀ ਸਮੱਸਿਆ ਦੇ ਕਾਰਨ ਘੱਟੋ-ਘੱਟ 100 ਉਡਾਣਾਂ ਵਿੱਚ ਦੇਰੀ ਹੋਈ।
ਵੱਡੀ ਖ਼ਬਰ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਐਲਾਨ, 1 ਤੋਂ 19 ਦਸੰਬਰ ਤੱਕ ਹੋਵੇਗੀ ਕਾਰਵਾਈ
NEXT STORY