ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਲਾਕਡਾਊਨ ਕਾਰਨ ਦੋ ਮਹੀਨਿਆਂ ਤੱਕ ਮੁਲਤਵੀ ਰਹਿਣ ਦੇ ਬਾਅਦ ਨਵੇਂ ਨਿਯਮਾਂ ਨਾਲ ਘਰੇਲੂ ਯਾਤਰੀ ਜਹਾਜ਼ ਸੇਵਾ ਅੱਜ ਦੁਬਾਰਾ ਸ਼ੁਰੂ ਹੋ ਗਈ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਪਹਿਲੀ ਉਡਾਣ ਸਵੇਰੇ 4.45 ਵਜੇ ਰਵਾਨਾ ਹੋਈ।
ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਫਲਾਈਟ 6-ਈ-643 ਨੇ ਟਰਮੀਨਲ-3 ਤੋਂ ਪੁਣੇ ਲਈ ਉਡਾਣ ਭਰੀ। ਇਹ ਏਅਰਬੱਸ ਦਾ ਏ-320 ਜਹਾਜ਼ ਹੈ, ਜੋ ਸਵੇਰੇ 7 ਕੁ ਵਜੇ ਪੁਣੇ ਪੁੱਜਾ।
ਸੂਤਰਾਂ ਨੇ ਦੱਸਿਆ ਕਿ ਤੈਅ ਸਮਾਂ ਸਾਰਣੀ ਮੁਤਾਬਕ ਦਿੱਲੀ ਆਉਣ ਵਾਲੀ ਪਹਿਲੀ ਉਡਾਣ ਸਪਾਈਸਜੈੱਟ ਦੀ ਐੱਸ. ਜੀ.-8194 ਹੈ, ਜੋ ਅਹਿਮਦਾਬਾਦ ਤੋਂ ਆਈ। ਇਸ ਮਗਰੋਂ ਸਵੇਰੇ 7.55 'ਤੇ ਇੰਡੀਗੋ ਦੀ 6ਈ-769 ਉਡਾਣ ਆਈ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ 25 ਮਾਰਚ ਤੋਂ ਘਰੇਲੂ ਯਾਤਰੀ ਉਡਾਣਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਕੌਮਾਂਤਰੀ ਯਾਤਰੀ ਉਡਾਣਾਂ 22 ਮਾਰਚ ਤੋਂ ਹੀ ਬੰਦ ਸਨ। ਇਸ ਦੌਰਾਨ ਕਾਰਗੋ ਉਡਾਣਾਂ ਅਤੇ ਖਾਸ ਇਜਾਜ਼ਤ ਵਾਲੀਆਂ ਯਾਤਰੀ ਉਡਾਣਾਂ ਹੀ ਜਾਰੀ ਸਨ।
ਨੇਪਾਲ ਦੀ ਵੀ ਮਨਮਾਨੀ: 12 ਸਾਲ ਤੋਂ ਬੰਦ ਸੜਕ ਦਾ ਕੰਮ ਮੁੜ ਕੀਤਾ ਸ਼ੁਰੂ
NEXT STORY