ਨਵੀਂ ਦਿੱਲੀ-ਦੁਨੀਆ ਭਰ 'ਚ ਫੈਲੀ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਰ ਦੇਸ਼ ਲਾਕਡਾਊਨ ਦਾ ਤਰੀਕਾ ਅਪਣਾ ਰਿਹਾ ਹੈ। ਉੱਥੇ ਹੀ ਦੇਸ਼ ਭਰ 'ਚ ਸਥਿਤੀ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ, ਮਤਲਬ ਕਿ ਦੇਸ਼ ਭਰ 'ਚ ਲਾਕ ਡਾਊਨ ਦਾ ਕਰ ਦਿੱਤਾ ਹੈ। ਜਿੱਥੇ ਇਕ ਪਾਸੇ ਸਰਕਾਰ ਸੋਸ਼ਲ ਡਿਸਟੈਸਿੰਗ ਦਾ ਤਰੀਕਾ ਅਪਣਾਉਣ ਲਈ ਬੇਨਤੀ ਕਰ ਰਹੀ ਹੈ ਉੱਥੇ ਹੀ ਦਿੱਲੀ-ਯੂ.ਪੀ ਬਾਰਡਰ ਦੀ ਭਿਆਨਕ ਤਸਵੀਰ ਸਾਹਮਣੇ ਆਉਣ 'ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਦੱਸ ਦੇਈਏ ਕਿ ਇੱਥੇ ਪ੍ਰਵਾਸੀ ਮਜ਼ਦੂਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
ਦਰਅਸਲ ਲਾਕਡਾਊਨ ਦੌਰਾਨ ਦਿੱਲੀ, ਮੁੰਬਈ ਵਰਗੇ ਸੂਬਿਆਂ 'ਚੋਂ ਪ੍ਰਵਾਸੀ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਪਿੰਡਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਦਿੱਲੀ-ਐੱਨ.ਸੀ.ਆਰ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਚਲਾ ਰਹੀ ਹੈ, ਜਿਸ ਦੀ ਭਣਕ ਲੱਗਦਿਆਂ ਹੀ ਆਨੰਦ ਵਿਹਾਰ ਬੱਸ ਅੱਡੇ 'ਤੇ ਕਾਫੀ ਲੋਕਾਂ ਦੀ ਭੀੜ ਉਮੜ ਪਈ। ਸਵੇਰ ਤੋਂ ਹੀ ਮਜ਼ਦੂਰ ਦਿੱਲੀ-ਐੱਨ.ਸੀ.ਆਰ ਦੇ ਵੱਖ-ਵੱਖ ਇਲਾਕਿਆਂ ਤੋਂ ਪੈਦਲ ਚੱਲ ਕੇ ਆਨੰਦ ਵਿਹਾਰ ਟਰਮੀਨਲ ਪਹੁੰਚਣ ਲੱਗੇ।
ਇਸ ਤੋਂ ਇਲਾਵਾ ਗਾਜੀਆਬਾਦ ਦੇ ਲਾਲ-ਕੂੰਆਂ ਸਥਿਤ ਬੱਸ ਅੱਡਿਆਂ 'ਤੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਅਜਿਹੀ ਭੀੜ ਦੇਖਣ ਨੂੰ ਮਿਲੀ। ਇੱਥੇ ਹਜ਼ਾਰਾਂ ਮਜ਼ਦੂਰ ਦਿੱਲੀ, ਗੁਰੂਗ੍ਰਾਮ ਸਮੇਤ ਹੋਰ ਥਾਵਾਂ ਤੋਂ ਪੈਦਲ ਚੱਲ ਕੇ ਇੱਥੇ ਪਹੁੰਚੇ ਤਾਂ ਕਿ ਬੱਸ ਫੜ ਕੇ ਆਪਣੇ-ਆਪਣੇ ਘਰ ਵਾਪਸ ਪਰਤ ਸਕਣ।
ਦੱਸਣਯੋਗ ਹੈ ਕਿ 24 ਮਾਰਚ ਨੂੰ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ਭਰ 'ਚ ਕਾਰੋਬਾਰੀ ਗਤੀਵਿਧੀਆਂ ਰੁਕ ਗਈਆਂ। ਅਜਿਹੇ 'ਚ ਪ੍ਰਵਾਸੀ ਮਜ਼ਦੂਰਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋ ਚੁੱਕੀ ਹੈ, ਜਿਸ ਕਾਰਨ ਇਹ ਮਜ਼ਦੂਰ ਆਪਣੇ ਪਿੰਡ ਪਹੁੰਚਣਾ ਚਾਹੁੰਦੇ ਹਨ।
ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਵੱਖ ਵੱਖ ਇਲਾਕਿਆਂ ਤੋਂ ਨਿਕਲੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਕਦਮ ਚੁੱਕਣ ਨੂੰ ਕਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਮੁੱਖ ਮੰਤਰੀਆਂ ਨਾਲ ਵੀ ਗੱਲ ਕੀਤੀ। ਆਪਣੀ ਮਿਹਨਤ ਮਜ਼ਦੂਰੀ ਬੰਦ ਹੋ ਜਾਣ ਤੋਂ ਬਾਅਦ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਪਿੰਡਾਂ ਨੂੰ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ 'ਚ ਅਧਿਕਾਰੀ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਜੇਕਰ ਸਰਕਾਰ ਹਾਂ ਕਰੇ ਤਾਂ ਪ੍ਰਵਾਸੀਆਂ ਨੂੰ ਦਿੱਲੀ, ਮੁੰਬਈ ਤੋਂ ਪਟਨਾ ਛੱਡ ਆਵਾਂਗੇ: ਸਪਾਈਸ ਜੈੱਟ
ਲਾਕ ਡਾਊਨ : ਰਾਏਪੁਰ ਤੋਂ ਪੈਦਲ ਹੀ ਵਾਰਾਨਸੀ ਪੁੱਜਾ ਸ਼ਖਸ, ਆਖਰੀ ਵਾਰ ਨਾ ਦੇਖ ਸਕਿਆ ਮਾਂ ਦਾ ਮੂੰਹ
NEXT STORY