ਨਵੀਂ ਦਿੱਲੀ — ਸਪਾਈਸ ਜੈੱਟ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਗਏ ਲਾਕਡਾਊਨ ਦੌਰਾਨ ਦਿੱਲੀ ਅਤੇ ਮੁੰਬਈ 'ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਖਾਸਤੌਰ 'ਤੇ ਬਿਹਾਰ ਨਾਲ ਸਬੰਧ ਰੱਖਣ ਵਾਲੇ ਮਜ਼ਦੂਰਾਂ ਨੂੰ ਪਟਨਾ ਪਹੁੰਚਾਉਣ 'ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਹਾਂ ਕਰਦੀ ਹੈ ਤਾਂ ਉਹ ਇਸ ਕੰਮ ਲਈ ਆਪਣੇ ਜਹਾਜ਼ ਅਤੇ ਚਾਲਕ ਦਲ ਦੀਆਂ ਸੇਵਾਵਾਂ ਦੇ ਸਕਦੇ ਹਨ।
ਜਨਤਕ ਪਾਬੰਦੀ ਕਾਰਨ ਦੇਸ਼ 'ਚ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ 14 ਅਪ੍ਰੈਲ ਤਕ ਰੋਕ ਲਗਾ ਦਿੱਤੀ ਹੈ। ਇੰਡੀਗੋ ਅਤੇ ਗੋਏਅਰ ਨੇ ਵੀ ਸਰਕਾਰ ਸਾਹਮਣੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਅਜਿਹੀ ਹੀ ਪੇਸ਼ਕਸ਼ ਕੀਤੀ ਹੈ। ਸਿੰਘ ਨੇ ਕਿਹਾ, 'ਅਸੀਂ ਕਿਸੇ ਵੀ ਮਨੁੱਖੀ ਮਿਸ਼ਨ ਲਈ ਸਰਕਾਰ ਦੀ ਜ਼ਰੂਰਤ ਮੁਤਾਬਕ ਆਪਣੇ ਜਹਾਜ਼ ਅਤੇ ਚਾਲਕ ਦਲ ਨਾਲ ਉਡਾਣ ਭਰ ਸਕਦੇ ਹਨ। ਅਸੀਂ ਆਪਣੇ ਕਾਰਗੋ ਜਹਾਜ਼ਾਂ ਨਾਲ ਸਰਕਾਰ ਲਈ ਰੋਜ਼ਾਨਾ ਖਾਣਾ, ਦਵਾਈ ਅਤੇ ਡਾਕਟਰੀ ਉਪਕਰਣ ਲੈ ਕੇ ਉਡਾਣ ਭਰ ਰਹੇ ਹਾਂ।'
ਕੋਰੋਨਾ ਇਨਫੈਕਟਿਡ ਹੋਣ ਦੇ ਸ਼ੱਕ ’ਚ ਵਿਅਕਤੀ ਨੇ ਕੀਤੀ ਆਤਮਹੱਤਿਆ
NEXT STORY