ਨਵੀਂ ਦਿੱਲੀ- ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਵੀਰਵਾਰ ਸਵੇਰੇ ਵੱਧ ਕੇ 208.48 ਮੀਟਰ 'ਤੇ ਪਹੁੰਚ ਗਿਆ, ਜਿਸ ਕਾਰਨ ਆਲੇ-ਦੁਆਲੇ ਦੀਆਂ ਸੜਕਾਂ, ਜਨਤਕ ਅਤੇ ਨਿੱਜੀ ਬੁਨਿਆਦੀ ਢਾਂਚੇ ਪਾਣੀ 'ਚ ਸਮਾ ਗਏ ਹਨ ਅਤੇ ਨਦੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੁਰਾਣੇ ਰੇਲਵੇ ਪੁੱਲ 'ਤੇ ਬੁੱਧਵਾਰ ਰਾਤ ਨੂੰ 208 ਮੀਟਰ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ ਅਤੇ ਵੀਰਵਾਰ ਸਵੇਰੇ 8 ਵਜੇ ਤਕ ਵੱਧ ਕੇ 208.48 ਮੀਟਰ ਤਕ ਪਹੁੰਚ ਗਿਆ। ਕੇਂਦਰੀ ਜਲ ਕਮਿਸ਼ਨ ਮੁਤਾਬਕ, ਇਸਦੇ ਹੋਰ ਵਧਣ ਦਾ ਖਦਸ਼ਾ ਹੈ, ਉਸਨੇ ਇਸਨੂੰ 'ਗੰਭੀਰ ਸਥਿਤੀ' ਕਰਾਰ ਦਿੱਤਾ ਹੈ।
ਪੀਣ ਵਾਲੇ ਪਾਣੀ ਦੀ ਹੋ ਸਕਦੀ ਹੈ ਕਿੱਲਤ
ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਵਾਟਰ ਟ੍ਰੀਟਮੈਂਟ ਪਲਾਂਟ 'ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਇਸ ਬਾਰੇ ਜਲ ਬੋਰਡ ਦੇ ਅਧਿਕਾਰੀ ਮੋਟਰ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਉਥੇ ਹੀ ਪਾਣੀ ਦੀਆਂ ਮੋਟਰਾਂ ਦੇ ਰੱਖ-ਰਖਾਅ ਕਾਰਨ ਦਿੱਲੀ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋ ਸਕੀਦ ਹੈ। ਹੜ੍ਹ ਦਾ ਪਾਣੀ ਵਜ਼ੀਰਾਬਾਦ ਅਤੇ ਚੰਦਰਾਵਲ ਤਕ ਪਹੁੰਚ ਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਅੱਜ ਕਈ ਪਾਣੀ ਸ਼ੁੱਧੀਕਰਨ ਪਲਾਂਟ (water purification plant) ਬੰਦ ਕਰਨੇ ਪਏ ਹਨ। ਯਮੁਨਾ ਕਿਨਾਰੇ ਬਣੇ ਵਜ਼ੀਰਾਬਾਦ ਵਾਟਰ ਪਲਾਂਟ ਦਾ ਅੱਜ ਮੈਂ ਖੁਦ ਦੌਰਾ ਕੀਤਾ। ਜਿਵੇਂ ਹੀ ਸਥਿਤੀ ਇਥੇ ਆਮ ਹੋਵੇਗੀ ਅਸੀਂ ਇਸਨੂੰ ਜਲਦੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਯਮੁਨਾ 'ਚ ਵਧਦੇ ਪਾਣੀ ਦੇ ਪੱਧਰ ਕਾਰਨ ਵਜ਼ੀਰਾਬਾਦ, ਚੰਦਰਾਵਲ ਅਤੇ ਓਖਲਾ ਵਾਟਰ ਪਿਊਰੀਫਿਕੇਸ਼ਨ ਪਲਾਂਟਾਂ ਨੂੰ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਦਿੱਲੀ ਦੇ ਕੁਝ ਇਲਾਕਿਆਂ 'ਚ ਪਾਣੀ ਦੀ ਪਰੇਸ਼ਾਨੀ ਹੋਵੇਗੀ। ਜਿਵੇਂ ਹੀ ਯਮੁਨਾ ਦਾ ਪਾਣੀ ਘੱਟ ਹੋਵੇਗਾ, ਇਨ੍ਹਾਂ ਨੂੰ ਜਲਦ ਤੋਂ ਜਲਦ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ।
ਸਾਈਬਰ ਅਪਰਾਧ ਸਮੁੱਚੀ ਦੁਨੀਆ ਦੇ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ : ਅਮਿਤ ਸ਼ਾਹ
NEXT STORY