ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨੀਵਾਰ ਨੂੰ ਕੇਰਲਾ 'ਚ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਸ਼ੁੱਕਰਵਾਰ ਦੀ ਰਾਤ ਨੂੰ ਹੀ ਮੋਦੀ ਵਿਸ਼ੇਸ਼ ਜਹਾਜ਼ ਦੁਆਰਾ ਤਿਰੂਵਨੰਤਪੂਰਮ ਪਹੁੰਚ ਗਏ ਸਨ। ਰਾਜ ਭਵਨ ਵਿਚ ਆਰਾਮ ਕਰਨ ਤੋਂ ਬਾਅਦ ਉਹ ਸਵੇਰੇ ਕੋਚੀ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ 'ਚੋਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ 'ਚ ਜਖ਼ਮੀਆਂ ਨੂੰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
https://twitter.com/ANI/status/1030687913468743680
ਇਸ ਤੋਂ ਪਹਿਲਾਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹਵਾਈ ਸਰਵੇਖਣ ਸੁਰੱਖਿਅਤ ਨਾ ਹੋਣ ਸਬੰਧੀ ਸੁਰੱਖਿਆ ਅਧਿਕਾਰੀਆਂ ਦੀ ਸਲਾਹ 'ਤੇ ਪ੍ਰਧਾਨ ਮੰਤਰੀ ਸਮੇਤ ਕੇਰਲ ਦੇ ਰਾਜਪਾਲ ਜਸਟਿਸ(ਰਿਟਾਇਰਡ) ਪੀ ਸਦਾਸ਼ਿਵਮ, ਮੁੱਖ ਮੰਤਰੀ ਪਿਨਾਰਾਈ ਵਿਜੇਯਨ ਅਤੇ ਹੋਰ ਅਧਿਕਾਰੀ ਨੇਵੀ ਦੇ ਹਵਾਈ ਅੱਡੇ ਤੋਂ ਵਾਪਸ ਪਰਤ ਆਏ ਸਨ।
ਹੜ੍ਹਾਂ ਦੀ ਮਾਰ ਹੇਠ ਆਏ ਕੇਰਲ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਹੀ ਜਾ ਰਹੇ ਹਨ। ਸੂਬੇ 'ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਪੂਰੇ ਸੂਬੇ ਭਰ 'ਚ ਜਨਤਕ ਜੀਵਨ ਪ੍ਰਭਾਵਿਤ ਹੋਇਆ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਰਲ ਦੇ ਕੁਝ ਜ਼ਿਲਿਆਂ ਦਾ ਹਵਾਈ ਸਰਵੇਖਣ ਵੀ ਕਰ ਚੁੱਕੇ ਹਨ। ਐੱਨ.ਡੀ.ਆਰ.ਐੱਫ. ਅਤੇ ਭਾਰਤੀ ਹਵਾਈ ਫੌਜ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ। ਸੂਬੇ 'ਚ ਹੜ੍ਹਾਂ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਫੌਜ ਆਪਰੇਸ਼ਨ 'ਕਰੂਣਾ' ਚਲਾ ਰਿਹਾ ਹੈ। 5 Mi-17V5 ਅਤੇ ਤਿੰਨ ਹੋਰ ਹੈਲੀਕਾਪਟਰਾਂ ਦੇ ਜ਼ਰੀਏ ਪਥਾਨਾਮਥਿਟੱਟਾ, ਏਰਨਾਕੁਲਮ ਅਤੇ ਤ੍ਰਿਸ਼ੂਰ ਜ਼ਿਲੇ 'ਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 100 ਸਾਲ 'ਚ ਪਹਿਲੀ ਵਾਰ ਕੇਰਲ 'ਚ ਲਗਾਤਾਰ ਆ ਰਹੀ ਇਸ ਤਰ੍ਹਾਂ ਦੀ ਬਾਰਸ਼ ਕਾਰਨ ਆਏ ਹੜ੍ਹ ਦੇ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2,857 ਲੋਕ ਬੇਘਰ ਹੋ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕੇਰਲ ਦੇ ਕੌਂਲਮ,ਪਥਾਨਾਮਥਿਟੱਟਾ, ਏਰਨਾਕੁਲਮ, ਕੋਟਾਟਾਇਮ, ਇਡੁਕਕੀ, ਏਰਨਾਕੂਲਮ, ਪਲੱਕੜ, ਕੋਝੀਕੋਡ ਅਤੇ ਵਾਯਨਾਡ ਜ਼ਿਲਿਆਂ 'ਚ 17 ਅਤੇ 18 ਅਗਸਤ ਨੂੰ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਵਾਜਪਾਈ ਨੂੰ ਸ਼ਰਧਾਂਜਲੀ ਦਾ ਵਿਰੋਧ ਕਰ ਰਹੇ ਓਵੈਸੀ ਦੇ ਕੌਂਸਲਰ ਦਾ ਕੁੱਟਾਪਾ
NEXT STORY