ਵੈੱਬ ਡੈਸਕ : ਹਾਲ ਦੇ ਸਮੇਂ ਵਿਚ ਤੁਸੀਂ ਕਈ ਤਰ੍ਹਾਂ ਦੇ ਗੈਂਗਾਂ ਬਾਰੇ ਸੁਣਿਆ ਹੋਵੇਗਾ। ਜੇਕਰ ਕਿਸੇ ਗਿਰੋਹ ਦਾ ਚੋਰੀ ਦਾ ਤਰੀਕਾ ਅਨੋਖਾ ਹੈ ਤਾਂ ਉਹ ਕੁਝ ਅਨੋਖੀ ਚੀਜ਼ਾਂ ਚੋਰੀ ਕਰਕੇ ਮਸ਼ਹੂਰ ਹੋ ਜਾਂਦਾ ਹੈ। ਕੁਝ ਸਮਾਂ ਪਹਿਲਾਂ ਕਾਲੇ ਕੱਛੇ ਵਾਲੀ ਗੈਂਗ ਦੀ ਸੀ। ਪਰ ਹੁਣ ਇਕ ਅਜਿਹੇ ਗਿਰੋਹ ਨੇ ਦਹਿਸ਼ਤ ਮਚਾ ਦਿੱਤੀ ਹੈ, ਜੋ ਅਜੀਬੋ-ਗਰੀਬ ਚੀਜ਼ਾਂ ਚੋਰੀ ਕਰਕੇ ਸੁਰਖੀਆਂ ‘ਚ ਹੈ।
ਇਸ ਗਰੋਹ ਵਿੱਚ ਸਿਰਫ਼ ਕੁੜੀਆਂ ਹੀ ਸ਼ਾਮਲ ਹਨ। ਗਿਰੋਹ ਦੇ ਮੈਂਬਰ ਜੀਨਸ ਅਤੇ ਟਾਪ ਪਾ ਕੇ ਚੋਰੀਆਂ ਕਰਦੇ ਹਨ। ਪਰ ਉਹ ਕੋਈ ਕੀਮਤੀ ਚੀਜ਼ ਚੋਰੀ ਨਹੀਂ ਕਰਦੇ। ਇਸ ਗਰੋਹ ਦੇ ਚੋਰ ਹਨੇਰੇ ‘ਚ ਲੋਕਾਂ ਦੇ ਘਰਾਂ ਦੇ ਬਾਹਰ ਸਕੂਟਰਾਂ ‘ਤੇ ਆਉਂਦੇ ਹਨ। ਇਸ ਤੋਂ ਬਾਅਦ ਉਹ ਘਰ ਦੇ ਬਾਹਰ ਰੱਖੇ ਗਮਲੇ ਚੁੱਕ ਲੈ ਜਾਂਦੇ ਹਨ। ਇਨ੍ਹਾਂ ਗਮਲਿਆਂ ਵਿੱਚ ਭਾਵੇਂ ਪੌਦੇ ਹੋਣ ਜਾਂ ਖਾਲੀ ਹੋਣ, ਚੋਰ ਇਨ੍ਹਾਂ ਨੂੰ ਚੋਰੀ ਕਰ ਲੈਂਦੇ ਹਨ। ਪਿਛਲੇ ਕੁਝ ਸਮੇਂ ‘ਚ ਗਮਲਾ ਚੋਰਨੀ ਗੈਂਗ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।
ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
ਇਨ੍ਹਾਂ ਚੋਰਨੀਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਸੀ। ਇਹ ਵੀਡੀਓ ਘਰ ਦੇ ਬਾਹਰ ਲੱਗੇ ਇਕ ਸੀਸੀਟੀਵੀ ਦੀ ਹੈ। ਇਸ ਵਿਚ ਦਿਖਾਈ ਦੇ ਰਿਹਾ ਕਿ ਘਰ ਦੇ ਬਾਹਰ ਜੀਨ ਟੌਪ ਵਾਲੀਆਂ ਦੋ ਲੜਕੀਆਂ ਰੁਕਦੀਆਂ ਹਨ। ਉਹ ਹੋਰ ਕਿਸੇ ਚੀਜ਼ ਨਹੀਂ ਬਲਕਿ ਘਰ ਦੇ ਬਾਹਰ ਪਏ ਗਮਲਿਆਂ ਨੂੰ ਚੁੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਪਰ ਜਿਵੇਂ ਹੀ ਇਕ ਲੜਕੀ ਮੁਸ਼ਕਿਲ ਨਾਲ ਗਮਲਾ ਚੁੱਕ ਕੇ ਸਕੂਟੀ ਉੱਤੇ ਰੱਖਦੀ ਹੈ। ਇੰਨੇ ਨੂੰ ਦੂਜੀ ਲੜਕੀ ਸੰਤੁਲਨ ਗੁਆ ਦਿੰਦੀ ਹੈ ਤੇ ਦੋਵੇਂ ਗਮਲੇ ਸਣੇ ਸਕੂਟੀ ਤੋਂ ਡਿੱਗ ਜਾਂਦੀਆਂ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ। ਇਸ ‘ਤੇ ਟਿੱਪਣੀ ਕਰਦੇ ਹੋਏ ਲੋਕਾਂ ਨੇ ਲਿਖਿਆ ਕਿ ਦੋਵੇਂ ਸ਼ੁਰੂਆਤੀ ਦੌਰ ਵਿਚ ਹਨ। ਇਨ੍ਹਾਂ ਨੂੰ ਟਰੇਂਡ ਚੋਰਨੀਆਂ ਬਣਨ ਵਿਚ ਸਮਾਂ ਲੱਗੇਗਾ।
ਅੱਲੂ ਅਰਜੁਨ ਮਾਮਲੇ 'ਚ ਆਇਆ ਨਵਾਂ ਮੋੜ, ਮ੍ਰਿਤਕ ਔਰਤ ਦੇ ਪਤੀ ਦਾ ਵੱਡਾ ਖੁਲਾਸਾ
NEXT STORY