ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਇਕ ਨੌਜਵਾਨ ਨੇ ਰੀਲ ਬਣਾਉਣ ਦੇ ਚੱਕਰ 'ਚ ਨੈਸ਼ਨਲ ਹਾਈਵੇਅ ਐਲੀਵੇਟੇਡ ਓਵਰਬ੍ਰਿਜ 'ਤੇ ਖੜ੍ਹੇ ਹੋ ਕੇ ਨੋਟ ਦਾ ਮੀਂਹ ਪਾ ਦਿੱਤਾ। ਨੌਜਵਾਨ ਨਾਲ ਕੁਝ ਛੋਟੇ ਬੱਚੇ ਵੀ ਦਿਖਾਈ ਦੇ ਰਹੇ ਹਨ। ਬੱਚੇ ਪੈਸੇ ਦੇਖ ਕੇ ਰੌਲਾ ਪਾਉਂਦੇ ਨਜ਼ਰ ਆਏ। ਉੱਥੇ ਹੀ ਇਨ੍ਹਾਂ ਕੋਲੋਂ ਹਾਈ ਸਪੀਡ ਗੱਡੀਆਂ ਵੀ ਲੰਘਦੀਆਂ ਦਿੱਸ ਰਹੀਆਂ ਹਨ। ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਓਵਰਬ੍ਰਿਜ ਦੇ ਹੇਠਾਂ ਕੁਝ ਪੁਲਸ ਮੁਲਾਜ਼ਮ ਵੀ ਖੜ੍ਹੇ ਹਨ। ਓਵਰਬ੍ਰਿਜ ਦੇ ਹੇਠਾਂ ਕੁਝ ਔਰਤਾਂ ਨੋਟ ਚੁੱਕਣ ਲੱਗੀਆਂ, ਇਸ ਦੌਰਾਨ ਕੁਝ ਦੇਰ ਲਈ ਟਰੈਫਿਕ ਵੀ ਪ੍ਰਭਾਵਿਤ ਹੋ ਗਿਆ।
ਟਰੈਫਿਕ ਪੁਲਸ ਨੇ ਨੋਟ ਚੁੱਕ ਰਹੇ ਲੋਕਾਂ ਨੂੰ ਹਟਾ ਕੇ ਟਰੈਫਿਕ ਮੁੜ ਸ਼ੁਰੂ ਕਰਵਾਇਆ।
ਬੰਟੀ ਦੀ ਇਕ ਹੋਰ ਰੀਲ ਵੀ ਸਾਹਮਣੇ ਆਈ ਹੈ, ਜਿਸ 'ਚ ਉਸ ਨੇ ਇਕ ਦਿਨ ਪਹਿਲਾਂ ਕਿਹਾ ਸੀ- ਕੱਲ੍ਹ ਜੀਟੀ ਰੋਡ ਜਾਮ ਕਰਾਂਗਾ। ਇਕ ਨਵਾਂ ਟਰੈਂਡ ਸ਼ੁਰੂ ਹੋਵੇਗਾ। ਪਾਨੀਪਤ 'ਚ ਇਕ ਵੱਡਾ ਤੋਹਫਾ ਦੇਵਾਂਗਾ।'' ਦੂਜੇ ਪਾਸੇ ਇਸ ਬਾਰੇ ਸਿਟੀ ਥਾਣਾ ਇੰਚਾਰਜ ਇੰਸਪੈਕਟਰ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਥਾਣੇ ਦੇ ਸੁਰੱਖਿਆ ਏਜੰਟ ਦੀ ਸ਼ਿਕਾਇਤ ਅਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਆਮ ਜਨਤਾ ਦੀ ਜਾਨ ਨੂੰ ਜ਼ੋਖ਼ਮ 'ਚ ਪਾਉਣ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਦੋਸ਼ੀ ਦੀ ਭਾਲ ਅਤੇ ਪਛਾਣ ਸ਼ੁਰੂ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨੀ ਲਾਂਡਰਿੰਗ ਮਾਮਲੇ 'ਚ ਪਿਨਰਾਈ ਵਿਜਯਨ ਦੀ ਧੀ ਵੀਣਾ ED ਸਾਹਮਣੇ ਹੋਈ ਪੇਸ਼
NEXT STORY