ਨਵੀਂ ਦਿੱਲੀ : ਨੈਸ਼ਨਲ ਹਾਈਵੇਅ 'ਤੇ ਰੋਜ਼ਾਨਾ ਸਫਰ ਕਰਨ ਵਾਲੇ ਲੱਖਾਂ ਲੋਕਾਂ ਲਈ 'ਹਮਸਫਰ ਨੀਤੀ' ਸ਼ੁਰੂ ਹੋ ਗਈ ਹੈ। ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜ ਮਾਰਗਾਂ ’ਤੇ ਸਾਫ਼ ਪਖਾਨੇ ਅਤੇ ਚਾਈਲਡ ਕੇਅਰ ਰੂਮ ਵਰਗੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ‘ਹਮਸਫ਼ਰ’ ਨੀਤੀ ਲਾਂਚ ਕੀਤੀ।
‘ਹਮਸਫਰ’ ਨੀਤੀ ਤਹਿਤ ਰਾਸ਼ਟਰੀ ਰਾਜਮਾਰਗਾਂ ਨਾਲ ਸਥਿਤ ਪੈਟਰੋਲ ਪੰਪ ਸਟੇਸ਼ਨਾਂ ’ਤੇ ਸਵੱਛ ਪਖਾਨੇ, ਚਾਈਲਡ ਕੇਅਰ ਰੂਮ, ਵ੍ਹੀਲਚੇਅਰਾਂ ਲਈ ਪ੍ਰਬੰਧ, ਈ.ਵੀ. ਚਾਰਜਿੰਗ ਸਟੇਸ਼ਨ, ਪਾਰਕਿੰਗ ਸਥਾਨ ਅਤੇ ਰਿਹਾਇਸ਼ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ।
ਇੱਕ ਸੁਹਾਵਣਾ ਯਾਤਰਾ ਅਨੁਭਵ ਪ੍ਰਦਾਨ ਕਰੇਗਾ
ਮੰਤਰਾਲੇ ਨੇ ਕਿਹਾ ਕਿ ਇਹ ਨੀਤੀ ਹਾਈਵੇਅ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਆਨੰਦਦਾਇਕ ਅਨੁਭਵ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਇਹ ਨੀਤੀ ਉੱਦਮੀਆਂ ਨੂੰ ਸਸ਼ਕਤ ਕਰੇਗੀ, ਰੁਜ਼ਗਾਰ ਪੈਦਾ ਕਰੇਗੀ ਅਤੇ ਸੇਵਾ ਪ੍ਰਦਾਤਾਵਾਂ ਲਈ ਰੋਜ਼ੀ-ਰੋਟੀ ਦੇ ਮੌਕੇ ਵਧਾਏਗੀ। ਨੀਤੀ ਦੀ ਸ਼ੁਰੂਆਤ ਦੇ ਮੌਕੇ 'ਤੇ ਇੱਕ ਸਮਾਗਮ ਵਿੱਚ ਬੋਲਦਿਆਂ, ਗਡਕਰੀ ਨੇ ਕਿਹਾ ਕਿ 'ਹਮਸਫਰ' ਬ੍ਰਾਂਡ ਦੇਸ਼ ਦੇ ਵਿਸ਼ਵ ਪੱਧਰੀ ਹਾਈਵੇਅ ਨੈੱਟਵਰਕ 'ਤੇ ਯਾਤਰੀਆਂ ਅਤੇ ਡਰਾਈਵਰਾਂ ਲਈ ਅਤਿ ਸੁਰੱਖਿਆ ਅਤੇ ਆਰਾਮ ਦਾ ਸਮਾਨਾਰਥੀ ਬਣ ਜਾਵੇਗਾ।
ਰਾਮ ਰਹੀਮ ਦੀ ਪੈਰੋਲ ਦਾ ਹਰਿਆਣਾ ਚੋਣਾਂ 'ਤੇ ਕੀ ਹੋਇਆ ਅਸਰ, ਕਿਸ ਨੂੰ ਹੋਇਆ ਫਾਇਦਾ?
NEXT STORY