ਨਵੀਂ ਦਿੱਲੀ (ਵਾਰਤਾ)- ਫ਼ੌਜ ’ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਣ ਤੋਂ ਬਾਅਦ ਪਹਿਲੀ ਵਾਰ ਲੈਫਟੀਨੈਂਟ ਕਰਨਲ ਦੇ ਰੈਂਕ ਤੋਂ ਕਰਨਲ ਤੱਕ ਤਰੱਕੀ ਦੇਣ ਲਈ ਵਿਸ਼ੇਸ਼ ਮਹਿਲਾ ਚੋਣ ਬੋਰਡ 'ਚ 244 ਮਹਿਲਾ ਅਧਿਕਾਰੀਆਂ ਦੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ 'ਚ 108 ਮਹਿਲਾ ਅਫਸਰਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਕਮਾਂਡ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਫ਼ੌਜ ਦੇ ਸੂਤਰਾਂ ਮੁਤਾਬਕ ਇਹ ਪ੍ਰਕਿਰਿਆ 9 ਜਨਵਰੀ ਨੂੰ ਸ਼ੁਰੂ ਹੋਈ ਸੀ ਅਤੇ 22 ਜਨਵਰੀ ਤੱਕ ਜਾਰੀ ਰਹੇਗੀ। ਇੰਜੀਨੀਅਰ, ਸਿਗਨਲ, ਆਰਮੀ ਏਅਰ ਡਿਫੈਂਸ, ਇੰਟੈਲੀਜੈਂਸ ਕੋਰ, ਆਰਮੀ ਸਰਵਿਸ ਕੋਰ, ਆਰਮੀ ਆਰਡਨੈਂਸ ਕੋਰ , ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰ ਕੋਰ ਵਰਗੀਆਂ ਸ਼ਾਖਾਵਾਂ ’ਚੋਂ 1992 ਤੋਂ 2006 ਬੈਚ ਦੇ ਅਧਿਕਾਰੀਆਂ ਨੂੰ ਇਸ ਚੋਣ ਬੋਰਡ 'ਚ ਮੌਕਾ ਦਿੱਤਾ ਗਿਆ ਹੈ। ਚੋਣ ਬੋਰਡ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ 60 ਮਹਿਲਾ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਬੁਲਾਇਆ ਗਿਆ ਹੈ।
PM ਮੋਦੀ ਨੇ ਸਰਕਾਰੀ ਵਿਭਾਗਾਂ 'ਚ ਨਵ-ਨਿਯੁਕਤ 71 ਹਜ਼ਾਰ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY