ਨਵੀਂ ਦਿੱਲੀ : ਟੈਲੀਵਿਜ਼ਨ 'ਤੇ 'ਸ਼ਕਤੀਮਾਨ' ਅਤੇ 'ਭੀਸ਼ਮ ਪਿਤਾਮਾ' ਵਰਗੇ ਮਸ਼ਹੂਰ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਆਪਣੇ ਬੇਬਾਕ ਅੰਦਾਜ਼ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ 'ਕਾਕਰੋਚ ਜਨਤਾ ਪਾਰਟੀ' (CJP) ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਅਤੇ ਝਾਰਖੰਡ ਵਿੱਚ ਹੋਏ ਪ੍ਰਦਰਸ਼ਨਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਅਦਾਕਾਰ ਦਾ ਦੋਸ਼ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ।
ਮੁਕੇਸ਼ ਖੰਨਾ ਨੇ ਦਾਅਵਾ ਕੀਤਾ ਕਿ ਜਿਸ ਅੰਦੋਲਨ ਨੂੰ ਸ਼ਾਂਤੀਪੂਰਵਕ ਦੱਸਿਆ ਜਾ ਰਿਹਾ ਸੀ, ਉਸ ਵਿੱਚ ਪੁਲਸ 'ਤੇ ਹਿੰਸਾ ਕੀਤੀ ਗਈ, ਜਿਸ ਕਾਰਨ 200 ਤੋਂ ਵੱਧ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅੰਦੋਲਨ ਵਿੱਚ ਬਾਹਰੀ ਦੇਸ਼ਾਂ ਦੇ ਲੋਕਾਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਦੰਗੇ ਭੜਕਾਉਣ ਲਈ ਵਿਦੇਸ਼ਾਂ ਤੋਂ ਲੱਖਾਂ ਰੁਪਏ ਦੀ ਫੰਡਿੰਗ ਕੀਤੀ ਗਈ ਹੈ। ਉਨ੍ਹਾਂ ਅਨੁਸਾਰ, ਇਸ ਅੰਦੋਲਨ ਨੂੰ ਜਾਣਬੁੱਝ ਕੇ ਰਾਜਨੀਤੀ ਵਿੱਚ ਬਦਲਿਆ ਗਿਆ, ਜਿੱਥੇ ਸਾਹਮਣੇ ਦਿਖਣ ਵਾਲੇ ਲੋਕ ਕੁਝ ਹੋਰ ਸਨ ਜਦਕਿ ਇਸ ਦਾ ਫਾਇਦਾ ਕੋਈ ਹੋਰ ਉਠਾ ਰਿਹਾ ਸੀ।
ਪੇਪਰ ਲੀਕ ਦੇ ਵਿਸ਼ੇ 'ਤੇ ਗੱਲ ਕਰਦਿਆਂ ਅਦਾਕਾਰ ਨੇ ਕਿਹਾ ਕਿ ਅੱਜ ਦੀ 'ਜੇਨ-ਜੀ' (Gen-Z) ਪੀੜ੍ਹੀ ਪੇਪਰ ਲੀਕ ਦੇ ਮੁੱਦੇ 'ਤੇ ਤਾਂ ਸੜਕਾਂ 'ਤੇ ਉੱਤਰੀ ਹੈ ਪਰ ਸਿੱਖਿਆ ਪ੍ਰਣਾਲੀ ਦੇ ਕੰਟੈਂਟ 'ਤੇ ਕਿਸੇ ਨੇ ਕੋਈ ਸਵਾਲ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ, ਬਲਕਿ 40 ਸਾਲ ਪਹਿਲਾਂ ਉਨ੍ਹਾਂ ਦੇ ਲਾਅ ਕਾਲਜ ਦੇ ਸਮੇਂ ਵੀ ਪੇਪਰ ਲੀਕ ਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਹੈ, ਪਰ ਕਿਸੇ ਸਿੱਖਿਆ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਵਿੱਚ ਘਸੀਟਣਾ ਗਲਤ ਹੈ ਕਿਉਂਕਿ ਉਹ ਇਸ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਵਿਦਿਆਰਥੀਆਂ ਦੇ ਇਸ ਜਾਇਜ਼ ਅਤੇ ਮਾਨਵੀ ਮੁੱਦੇ ਨੂੰ ਜਾਣਬੁੱਝ ਕੇ ਸਿਆਸੀ ਰੂਪ ਦਿੱਤਾ ਗਿਆ ਹੈ।
ਪੋਰਨ ਐਪਸ ਦੇ ਨਾਂ 'ਤੇ ਸਾਈਬਰ ਠੱਗੀ ਦਾ ਨਵਾਂ ਤਰੀਕਾ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਚਿਤਾਵਨੀ
NEXT STORY